ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
W KIRTN RAH ਬਾਵਨ ਅੱਖਰੀ ( ੭੨) ਨਾਨਕ ਤਿਹ ਬੰਧਨ ਕਟੇ ਗੁਰ ਸਟੀਕ ਕੀ ਚਰਨੀ ਪਾਹਿ॥੧॥ ਸਤਿਗੁਰੂ ਜੀ (ਕਹਿੰਦੇ ਹਨ, ਜੋ) ਗੁਰੂ ਦੀ ਚਰਣੀਂ ਪੈਂਦੇ ਹਨ, ਉਨ੍ਹਾਂ ਦੇ ਬੰਧਨ ਕੱਟੇ ਜਾਂਦੇ ਹਨ॥ ੧॥ ਪਵੜੀ॥ ਯਾਯਾ ਜਤਨ ਕਰਤ ਬਹੁ ਬਿਧੀਆ॥ ਏਕ ਨਾਮ ਬਿਨੁ ਕਹ ਲਉ ਸਿਧੀਆ॥ ਯੱਯੇ (ਦਾ ਉਪਦੇਸ਼ ਹੈ, ਭਾਵੇਂ ਜੀਵ) ਬਹੁਤ ਤਰ੍ਹਾਂ ਦੇ ਜਤਨ ਕਰਦਾ ਹੈ, (ਪਰ) ਇਕ ਨਾਮ ਤੋਂ ਬਿਨਾ ਕਿੱਥੋਂ ਤਕ (ਕਾਰਜ ਦੀ) ਸਿੱਧੀ ਹੈ? (ਅਰਥਾਤ ਕਾਰਜ ਸਿੱਧ ਨਹੀਂ ਹੋਵੇਗਾ)। ਯਾਹੂ ਜਤਨ ਕਰਿ ਹੋਤ ਛੁਟਾਰਾ॥ ਉਆਹੂ ਜਤਨ ਸਾਧ ਸੰਗਾਰਾ॥ ਜਿਸ ਜਤਨ ਕਰਕੇ ਮੁਕਤੀ (ਪ੍ਰਾਪਤ) ਹੁੰਦੀ ਹੈ, ਉਹ ਜਤਨ (ਕੇਵਲ) ਸੰਤਾਂ ਦਾ ਸੰਗ ਹੈ। ਦਾ ਯਾ ਉਬਰਨ ਧਾਰੈ ਸਭੁ ਕੋਊ॥ ਉਆਹਿ ਜਪੇ ਬਿਨੁ ਉਬਰ ਨ ਹੋਊ॥ ਇਸ (ਸੰਸਾਰ ਤੋਂ) ਤਰਣ (ਦੀ ਇੱਛਾ ਤਾਂ) ਸਭ ਕੋਈ ਧਾਰਦਾ ਹੈ, (ਪਰ) ਉਸ ਨੂੰ ਜਪੇ ਤੋਂ ਬਿਨਾ ਤਰਨਾ ਨਹੀਂ ਹੁੰਦਾ।(ਤਾਂ ਤੇ ਬੇਨਤੀ ਕਰੋ:ਯਾਹੂ ਤਰਨ ਤਾਰਨ ਸਮਰਾਥਾ॥