ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/860

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

MAHAL ਬਾਵਨ ਅੱਖਰੀ (੭੪) ਸਟੀਕ ATT TADALATRAAAAAAAAAA IK OOAINIK ਰਾਰੇ (ਦਾ ਉਪਦੇਸ਼ ਹੈ, ਜਦ ਤੂੰ) ਸਭਨਾਂ ਜਨਾਂ ਦੀ ਰੋਣ ਹੋਵੇਂਗਾ ਤੇ ਅਭਿਮਾਨ ਛੱਡੇਂਗਾ, (ਤਦ ਕਰਮਾਂ ਰੂਪ) ਤੇਰੀ ਬਾਕੀ ਚੁੱਕ ਜਾਏਗੀ। ਰਣਿ ਦਰਗਹਿ ਤਉ ਸੀਝਹਿ ਭਾਈ॥ ਜਉ ਗੁਰਮੁਖਿ ਰਾਮ ਨਾਮ ਲਿਵਲਾਈ ਹੇ ਭਾਈ! (ਇਸ ਸੰਸਾਰ ਰੂਪ) ਜੁੱਧ ਭੂਮਿਕਾ ਵਿਚ (ਤੂੰ) ਤਦ ਜਿੱਤੇਂਗਾ, ਜਦ ਗੁਰ ਸਿਖ ਹੋਕੇ ਰਾਮ ਨਾਮ ਵਿਚ ਲਿਵ ਲਾਈ (ਰੱਖੇਂਗਾ)। ਰਹਤ ਰਹਤ ਰਹਿ ਜਾਹਿ ਬਿਕਾਰਾ॥ ਗੁਰ ਪੂਰੇ ਕੈ ਸਬਦਿ ਅਪਾਰਾ॥ (ਜੋ ਇਸ) ਰਹਿਤ (ਵਿਚ) ਰਹਿੰਦਾ ਹੈ, (ਉਹ) ਵਿਕਾਰਾਂ ਵਲੋਂ ਰਹਿ ਜਾਂਦਾ ਹੈ ਅਤੇ ਪੂਰੇ ਗੁਰਾਂ ਦੇ ਉਪਦੇਸ਼ ਕਰਕੇ ਅਪਾਰ ਨੂੰ (ਜਾਣ ਲੈਂਦਾ ਹੈ)। ਰਾਤੇ ਰੰਗ ਨਾਮ ਰਸ ਮਾਤੇ॥ ਨਾਨਕ ਹਰਿ ਗੁਰਿ ਕੀਨੀ ਦਾਤੇ॥੪੪॥ ਪ੍ਰੇਮ ਵਿਚ ਰਤੇ ਹੋਏ ਨਾਮ ਰਸ ਵਿਚ (ਉਹ) ਮਸਤ ਹੋਏ ਹਨ, ਸਤਿਗੁਰੂ ਜੀ (ਆਖਦੇ ਹਨ, ਜਿਨ੍ਹਾਂ ਨੂੰ) ਹਰੀ ਰੂਪ ਗੁਰੂ ਨੇ (ਨਾਮ ਦੀ ਦਾਤ ਕੀਤੀ ਹੈ॥੪੪॥ ਸਲੋਕੁ॥ ਲਾਲਚ ਝੂਠ ਬਿਖੈ ਬਿਆਧਿ ਇਆ ਦੇਹੀ ਮਹਿ ਬਾਸ॥