ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਬਾਵਨ ਅੱਖਰੀ (੮੩) ਨਾਲ ਚੱਲੇਗਾ। ਸਟੀਕ ਸਾਧ ਸੇਵਾ ਲਾਵੈ ਜਿਹ ਆਪੈ॥ ਨਾਨਕ ਤਾਕਉ ਦੂਖੁ ਨ ਬਿਆਪੈ॥ ੫੦॥ ਜਿਸ ਨੂੰ ਆਪੇ ਸੰਤਾਂ ਦੀ ਸੇਵਾ ਵਿਚ ਲਾਂਦਾ ਹੈ, ਸਤਿਗੁਰੂ ਜੀ (ਆਖਦੇ ਹਨ), ਉਸਨੂੰ (ਫਿਰ) ਦੁੱਖ ਨਹੀਂ ਪੋਂਹਦਾ ਹੈ॥੫੦॥ ਸਲੋਕੁ॥ ਹਰਿ ਹਰਿ ਮੁਖ ਤੇ ਬੋਲਨਾ ਮਿਨ ਵੂਠੈ ਸੁਖੁ ਹੋਇ॥ (ਜੋ) ਮੂੰਹ ਤੋਂ ਹਰਿ ਹਰਿ (ਨਾਮ ਦਾ) ਬੋਲਣਾ (ਹੈ, ਇਹ ‘ਹਰਿ ਨਾਮ) ਮਨ ਵਿਚ ਵੱਸ ਜਾਵੇ (ਤਾਂ) ਸੁਖ ਹੁੰਦਾ ਹੈ। ਨਾਨਕ ਸਭ ਮਹਿ ਰਵਿ ਰਹਿਆ ਥਾਨ ਥਨੰਤਰਿ ਸੋਇ॥੧॥ ਸਤਿਗੁਰੂ ਜੀ (ਆਖਦੇ ਹਨ, ਫਿਰ ਜਾਣ ਲਈਦਾ ਹੈ, ਜੋ) ਓਹੀ ਹੀ ਸਭਨੀ (ਜੀਵਾਂ) ਵਿਚ ਤੇ ਜਗ੍ਹਾਂ ਜਗ੍ਹਾਂ ਵਿਚ ਵਿਆਪਕ ਹੋ ਰਿਹਾ ਹੈ॥੧॥ ਪਉੜੀ॥ ਹੇਰਉ ਘਟਿ ਘਟਿ ਸਗਲ ਕੈ ਪੂਰਿ ਰਹੇ ਭਗਵਾਨ॥ (ਜੋ) ਸਭਨਾਂ ਦੇ ਘਟ ਘਟ ਵਿਚ ਪੂਰਣ ਹੋ ਰਹੇ ਹਨ, (ਉਸ) ਵਾਹਿਗੁਰੂ ਨੂੰ ਵੇਖੋ। MWAKY