ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਬਾਵਨ ਅੱਖਰੀ (੮੬) THADA KALKA YAAD AA E ਦੇਵਨਹਾਰ ਦਾਤਾਰ ਪ੍ਰਭ ਨਿਮਖ ਨ ਮਨਹਿ ਬਸਾਇ॥ ਸਟੀਕ A ਦੇਣ ਵਾਲੇ ਦਾਤੇ ਪ੍ਰਭੂ ਨੂੰ ਛਿਣ (ਭਰ ਭੀ) ਮਨ ਵਿਚ ਨਹੀਂ ਵਸਾਂਦਾ ਹੈ। ਲਾਲਚ ਝੂਠ ਬਿਕਾਰ ਮੋਹ ਇਆ ਸੰਪੈ ਮਨ ਮਾਹਿ ॥ ਲਾਲਚ, ਝੂਠ, ਵਿਕਾਰ ਤੇ, ਮੋਹ ਇਹੋ ਸੰਪਦਾ ਮਨ ਵਿਚ (ਕੱਠੀ ਕੀਤੀ ਹੋਈ ਹੈ) । ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ॥ (ਜੋ) ਵਿਸ਼ਈ, ਚੋਰ, ਨਿੰਦਕ ਤੇ ਮਹਾਂ (ਪਾਪੀ ਹਨ), ਉਨ੍ਹਾਂ ਦੇ ਸੰਗ ਵਿਚ ਹੀ (ਇਸਦੀ ਉਮਰਾ) ਬੀਤਦੀ ਹੈ। ਤੁਧੁ ਭਾਵੈ ਤਾ ਬਖਸਿ ਲੈਹਿ ਖੋਟੇ ਸੰਗਿ ਖਰੇ ॥ (ਹੇ ਪ੍ਰਭੂ !) ਤੈਨੂੰ ਭਾਉਂਦਾ ਹੈ, (ਤਾਂ ਇਸ) ਖੋਟੇ (ਜੀਵ ਨੂੰ) ਖਰੇ (ਸੰਤਾਂ ਦੇ) ਸੰਗ ਵਿਚ (ਮੇਲਕੇ ਇਸਨੂੰ ਭੀ) ਬਖਸ਼ ਲੈ । ਨਾਨਕ ਭਾਵੈ ਪਾਰਬ੍ਰਹਮੁ ਪਾਹਨ ਨੀਰਿ ਤਗੇ।੫੨॥ ਸਤਿਗੁਰੂ ਜੀ (ਆਖਦੇ ਹਨ,) ਹੇ ਪਾਰਬ੍ਰਹਮ ! (ਜੋ ਤੈਨੂੰ) ਭਾਵੇਂ (ਸਨ, ਉਹ) ਪੱਥਰ (ਭੀ) ਪਾਣੀ ਉੱਤੇ ਤਰੇ ਸਨ (ਅਰਥਾਤ ਬਾਲਮੀਕ ਵਰਗੇ ਮਹਾਂ ਪਾਪੀ ਭੀ ਪੂਰਨ ਪੁਰਖ,ਹੋ ਗਏ ਹਨ) ॥੫੨॥ ਮਹਾਂ