ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/873

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਵਨ ਅੱਖਰੀ (੮੭) ਸਲੋਕੁ॥ ਖਾਤਪੀਤ ਖੇਲਤ ਹਸਤ ਭਰਮੈ ਜਨਮ ਅਨੇਕ॥ ਸਟੀਕ ਖਾਂਦੇ, ਪੀਂਦੇ, ਖੇਡਦੇ ਤੇ ਹੱਸਦੇ (ਹੋਏ, ਅੱਗੇ) ਅਨੇਕਾਂ ਜਨਮਾਂ ਵਿਚ ਭੌਂਦੇ ਰਹੇ ਹਾਂ। ਭਵਜਲ ਤੇ ਕਾਢਹੁ ਪ੍ਰਭੁ ਨਾਨਕ ਤੇਰੀ ਟੇਕ॥੧॥ ਸਤਿਗੁਰੂ ਜੀ (ਆਖਦੇ ਹਨ), ਹੇ ਪ੍ਰਭੂ! (ਹੁਣ) ਤੇਰੀ ਹੀ ਓਟ ਹੈ, ਸੰਸਾਰ ਸਮੁੰਦਰ ਵਿਚੋਂ ਕੱਢ ਲਵੋ॥੧॥ ਪਉੜੀ॥ ਖੇਲਤ ਖੇਲਤ ਆਇਓ ਅਨਿਕ ਜੋਨਿ ਦੁਖ ਪਾਇ॥ 32 ਭੌਂਦਾ ਭੌਂਦਾ ਆਯਾ ਹਾਂ ਅਤੇ ਅਨੇਕਾਂ ਜੂਨਾਂ ਵਿਚ ਦੁਖ ਪਾਯਾ ਹੈ। ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਇ॥ ਸੰਤਾਂ ਦੇ ਮਿਲਦਿਆਂ ਹੀ ਦੁਖ ਮਿਟ ਜਾਂਦੇ ਹਨ ਅਤੇ ਸਤਿਗੁਰਾਂ ਦੇ ਬਚਨਾਂ (ਕਰਕੇ, ਸਰੂਪ ਵਿਚ) ਸਮਾਈ (ਹੁੰਦੀ ਹੈ)। ਖਿਮਾ ਗਹੀ ਸਚੁ ਸੰਚਿਓ ਖਾਇਓ ਅੰਮ੍ਰਿਤੁ ਨਾਮੁ॥ (ਜਿਸਨੇ) ਖਿਮਾ ਫੜੀ ਹੈ, ਸੱਚ ਨੂੰ ਕੱਠਾ ਕੀਤਾ ਹੈ ਅਤੇ ਨਾਮ ਅੰਮ੍ਰਿਤ (ਦਾ ਭੋਜਨ) ਖਾਧਾ ਹੈ। 00000000000000000