ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( t) ਧਨਾਸ਼ਰੀ ਮਹਲਾ ੧ ਘਰੁ ੧ ਚਉਪਦੇ ੴਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥ ( ਇਨ੍ਹਾਂ ਤੁਕਾਂ ਦਾ ਅਰਥ ਪੈਹਲੇ ਹੋ ਚੁਕਾ ਹੈ)। ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ॥ ਦੂਖ ਵਿਸਾਰਣੁ ਸੇਵਿਆ ਸਦਾ ਸਦਾਦਾਤਾਰੁ॥੧॥ ਮੇਰਾ ਦਿਲ ਡਰਦਾ ਹੈ, ਪੁਕਾਰ ਕਿਸਦੇ ਅੱਗੇ ਕਰਾਂ? ਹੇ ਦੁਖ ਕਰਨ ਵਾਲੇ! ( ਤੈਨੂੰ ਹੀ) ਸੇਵਿਆ ਹੈ, ( ਕਿਉਂਕਿ ਤੂੰ) ਸਦਾ ਤੋਂ ਹੀ ਦਾਤਾ ਹੈਂ॥੧॥ ਦਰ ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ॥੧॥ਰਹਾਉ॥ ਮੇਰਾ ਸਾਹਿਬ ਨਿਤ ਹੀ ਨਵਾਂ ਹੈ, ਅਤੇ ਸਦਾ ਤੋਂ ਹੀ ਦਾਤਾ ਹੈ। ਅਨਦਿਨੁ ਸਾਹਿਬੁ ਸੇਵੀਐ ਅੰਤਿ ਛਡਾਏ ਸੋਇ॥ ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ॥੨॥ ਰਾਤ ਦਿਨ ਮਾਲਕ ਨੂੰ ਸਿਮਰਨਾ ਚਾਹੀਦਾ ਹੈ, ਅੰਤ ਨੂੰ ਓਹ (ਜਮਾਂ ਦੇ ਦੁਖਾਂ ਤੋਂ) ਛੁਡਾਏਗਾ। ਹੇ ਮੇਰੀ ਬੁਧੀ! ਸੁਣ, (ਮਾਲਕ ਜਸ ਨੂੰ) ਸੁਣ (ਤਦ) ਤੇਰਾ ਸੰਸਾਰ ਤੋਂ ਪਾਰ ਉਤਾਰਾ ਹੋਵੇਗਾ॥੨॥