ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬ ) ਸਹਸ ਸਿਆਣਪਾ ਲਖ ਹੋਹਿ ' ਤ ਇਕ ਨ ਚਲੈ ਨਾਲਿ ॥ ਹਜ਼ਾਰਾਂ (ਨਹੀਂ) ਲੱਖਾਂ (ਭੀ) ਸਿਆਣਪਾਂ (ਪੱਲੇ) ਹੋਵਨ, ਤਾਂ ਉਥੇ ਇੱਕ (ਭੀ) ਨਾਲ ਨਹੀਂ ਚੱਲੇਗੀ ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਪ੍ਰਸ਼ਨ-ਸੱਚ ਕਿਵੇਂ ਹੋਈਏ ? (ਉੱਤਰ-ਝੂਠ ਛੱਡੋ, ਪ੍ਰਸ਼ਨ)-ਕੂੜ ਦੀ [ਪਾਲਿ] ਕੰਧ ਕਿਵੇਂ ਟੁੱਟੇਗੀ ? ਉੱਤਰ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ [ਜਾਈ) ਮਾਲਕ ਦੇ ਹੁਕਮ ਵਿੱਚ) ਚਲਣਾ ਕਰੋ, ਤਦ ਕੁੜ ਦੀ ਕੰਧ ਟੁੱਟ ਜਾਏਗੀ, ਸਤਿਗੁਰੂ ਜੀ (ਆਖਦੇ ਹਨ, ਜੋ ਕਰਮ ਜੀਵ ਦੇ) ਨਾਲ ਲਿਖਿਆ (ਆਯਾ ਹੈ, ਉਹ “ਹੁਕਮ' ਹੈ, ਅਰਥਾਤ ਭਾਣੇ ਦਾ ਮੰਨਣਾ ਹੀ ਹੁਕਮ ਵਿੱਚ ਤੁਰਣਾ ਹੈ ॥੧॥ ਪ੍ਰਸ਼ਨ-ਜੇਹੜੇ ਹੁਕਮ ਵਿੱਚ ਤੁਰਦੇ ਹਨ, ਉਨ੍ਹਾਂ ਨੂੰ ਕੇਹੜੇ ਲੋਕ ਦੀ ਪ੍ਰਾਪਤੀ ਹੁੰਦੀ ਹੈ ? ਇਸ ਦੇ ਉੱਤਰ ਵਿੱਚ ਫੁਰਮਾਂਦੇ ਹਨ ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥