ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੯) ਦਇਆਲ ਤੇਰੈ ਨਾਮਿ ਤਰਾ ॥ ਸਦ ਕੁਰਬਾਣੈ ਜਾਉ ॥੧॥ ਰਹਾਉ ॥ ਹੇ ਦਇਆਲ ! ਤੇਰੇ ਨਾਮ ਦੇ [ਤਰਾ*] ਉਪਰੋਂ (ਮੈਂ) ਸਦਾ ਕੁਰਬਾਨ ਜਾਂਦਾ ਹਾਂ । ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥ ਤਾਕੀ ਸੇਵਾ ਸੋ ਕਰੇ ਜਾਕਉ ਨਦਰਿ ਕਰੇ ॥੩॥ ਇਕੋ ਸੱਚਾ ਹੀ ਸਾਰੇ ਰੂਪ ਹੈ, ਦੁਜਾ (ਹੋਰ) ਕੋਈ ਨਹੀਂ ਹੈ । ਉਸ ਦੀ ਸੇਵਾ ਉਹ ਕਰੇਗਾ, ਜਿਸ ਨੂੰ (ਉਹ) ਕ੍ਰਿਪਾ ਦ੍ਰਿਸ਼ਟੀ ਕਰੇਗਾ ॥੩॥ ਤੁਧੁ ਬਾਝੁ ਪਿਆਰੇ ਕੇਵ ਰਹਾ ॥ ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥ ਹੋ ਪਿਆਰੇ ! ਤੈਥੋਂ ਬਿਨਾਂ (ਮੈਂ) ਕਿਵੇਂ ਰਹਾਂ ? (ਮੈਨੂੰ) ਉਹ ਵਡਿਆਈ ਤਾਕਤ ਬਖਸ਼, ਜਿਸ ਕਰਕੇ (ਮੈਂ) ਤੇਰੇ ਨਾਮ ਵਿਚ ਲਗਾ ਰਹਾਂ । | ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ॥ w, ਸੰਪ੍ਰਦਾਈ ਅਰਥ ਕਰਦੇ ਹਨ-ਹੇ ਦਿਆਲ ! ਤੇਰੇ ਨਾਮ ਨੂੰ ਪਕੋ ਤਰਾਂ