ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੦) ਹੋ ਪਿਆਰੇ ! (ਤੇਰੇ ਬਿਨਾਂ ਮਹਰਮ) ਹੋਰ ਕੋਈ ਦੂਜਾ ਨਹੀਂ ਹੈ। - ਜਿਸ ਦੇ ਅਗੇ ਜਾਕੇ (ਮੈਂ ਆਪਣੇ ਦੁਖੜੇ) ਕਹਾਂ । - ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ॥ (ਮੈਂ) ਆਪਣੇ ਸਾਹਿਬ ਨੂੰ ਸਿਮਰਨ ਕਰਦਾ, ਹੋਰ ਕਿਸੇ ਕੋਲੋਂ ਮੰਗਦਾ ਨਹੀਂ ਹਾਂ । ਨਾਨਕੁ ਤਾਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ॥੪ll (ਮੈਂ) ਨਾਨਕ ਉਸ ਦਾ ਦਾਸ ਹਾਂ । ਅਤੇ ਬਿੰਦ ਬਿੰਦ (ਵਿ ਉਸ ਤੋਂ) ਸਦਕੇ ਤੇ ਕੁਰਬਾਨ ਹੁੰਦਾ ਹਾਂ। ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ॥੧॥ਰਹਾਉ॥੪॥੧॥ ਹੇ ਸਾਹਿਬ ! ਤੇਰੇ ਨਾਮ (ਜਪਨ ਵਾਲਿਆਂ ਤੋਂ (ਮੈਂ) ਬਿੰਦ ਬਿੰਦ ਵਿਚ ਸਦਕੇ ਤੇ ਕੁਰਬਾਨ ਹੁੰਦਾ ਹਾਂ ॥੪॥੧॥ ਤਿਲੰਗ ਮਹਲਾ ੧ ਘਰੁ ੩ ੧ਓ ਸਤਿਗੁਰ ਪ੍ਰਸਾਦਿ ॥ ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥ ਹੇ ਪਿਆਰੇ ! ਇਸ ਨੇ ਤਨ ਨੂੰ ਮਾਇਆ ਦੀ ਪਾਹ ਦਿਤੀ ਹੈ, ਅਤੇ ਲਬ ਵਿਚ ਰੰਗ ਲਿਆ ਹੈ ।