ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੧ ) ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਇ ॥੧॥ ਹੇ ਮੇਰੇ ਪਿਆਰੇ ! (ਜਦ ਕਿ) ਪਤੀ ਨੂੰ ਚੋਲਾ [ਪੁਸ਼ਾਕ] ਨਹੀਂ ਭਾਉਂਦਾ ਹੈ, ਤਾਂ ਇਸਤੀ (ਪਤੀ ਦੀ) ਸੇਜਾ ਉਤੇ ਕਿਵੇਂ ਜਾਏਗੀ ?li੧॥ ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥ : ਹੇ ਮੇਹਰਵਾਨ ! ਮੈਂ ਸਦਕੇ ਜਾਂਦਾ ਹਾਂ, ਮੈਂ ਵਾਰਨੇ ਜਾਂਦਾ ਹਾਂ, ਮੈਂ ਵਾਰਨੇ ਜਾਂਦਾ ਹਾਂ । | ਹਉਕੁਰਬਾਨੈਜਾਉ ਤਿਨਾਕੈ ਲੈਨਿ ਜੋ ਤੇਰਾਨਾਉ॥ ਮੈਂ ਉਨ੍ਹਾਂ ਦੇ ਉਪਰੋਂ ਕੁਰਬਾਨ ਜਾਂਦਾ ਹਾਂ, ਜੋ ਤੇਰਾ ਨਾਮ ਜਪਦੇ ਹਨ । . ਲੈਨਿ ਜੋ ਤੇਰਾ ਨਾਉ ਤਿਨਾਕੇ ਹੰਉ ਸਦ ਕੁਰਬਾਨੈ ਜਾਉ ॥੧॥ਰਹਾਉ॥ ਜੋ ਤੇਰਾ ਨਾਮ ਜਪਦੇ ਹਨ, ਮੈਂ ਉਨ੍ਹਾਂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ । ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥ ਹੋ ਪਿਆਰੇ ! ਜੇ ਦੇਹ ਰੰਝਣੀ ਮੱਟੀ ਹੋ ਜਾਵੇ, (ਅਤੇ ਇਸ ਵਿਚ ਨਾਮ (ਰੂਪ) ਮਜੀਠ ਪਾ ਦੇਈਏ। | 56. .