ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੩ ) ਤਿਲੰਗ ਮ; ੧॥ ਇਆਨੜੀਏ ਮਾਨੜਾ, ਕਾਇ ਕਰੇਹਿ ॥ 'ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ ॥ ਹੈ ਇਆਣੀਏ ! ਆਣ ਕਿਉਂ ਕਰਦੀ , ਹੈਂ ? ਆਪਣੇ ਘਰ ਦੇ ਅੰਦਰੇ ਹੀ) ਹਰੀ ਹੈ, (ਉਸ ਦੇ) ਰੰਗੋ] ਆਨੰਦ ਨੂੰ ਕਿਉਂ ਨਹੀਂ ਮਾਣਦੀ ਹੈਂ ? ਵਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ॥ ਹੋ ਕਮਲੀ ਇਸਤ੍ਰੀ ! ਪਤੀ (ਤੇਰੇ) ਕੋਲ ਹੈ, (ਤੇ) ਬਾਹਰੋਂ ਕੀ ਚੂੰਢਦੀ ਹੈਂ ? ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ ॥ , ਵਾਹਿਗੁਰੂ ਦੇ) ਡਰ (ਰੂਪ ਸੁਰਮੇ) ਦੀਆਂ ਸਲਾਈਆਂ (ਬੁਧੀ ਰੂਪ) ਅੱਖਾਂ ਵਿਚ ਪਾਓ ਅਤੇ ਪ੍ਰੇਮ ਦਾ ਸ਼ਿੰਗਾਰ ਕਰ ਲੈ। ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ ॥੧॥ ਜਦ (ਤੇ ਇਸ ਕੰਮ ਵਿਚ) ਲੱਗੀ, ਤਾਂ ਪਤੀ (ਤੇਰੇ ਨਾਲ) ਪਿਆਰ ਧਰੇਗਾ, ਅਤੇ ਫਿਰ ਤੂੰ) ਸੁਹਾਗਣੀ ਜਾਣੀ ਜਾਏਂਗੀ ॥੧॥ ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ ॥