ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪ ) ਜਦ ਇਸਤ੍ਰੀ ਪਤੀ ਨੂੰ ਨਾਂ ਭਾਵੇ, ਤਾਂ ਇਹ) ਇਆ [ਬਾਲੀ] ਤੀਵੀਂ ਕੀ ਕਰ ਸਕਦੀ ਹੈ ? ਕਰਣ ਪਲਾਹ ਕਰੋ ਬਹੁ ਤੇਰੋ ਸਾ ਧਨ ਮਹਲੁ ਨ ਪਾਵੈ ॥ (ਭਾਵੇਂ) ਕੀਰਣੇ ਵਿਰਲਾਪ ਬਤੇਰੇ ਕਰਦੀ ਹੈ, (ਪਰ ਜਗਮਾ ਰੂਪ ਇਸਤ੍ਰੀ (ਇਸ ਤਰ੍ਹਾਂ) ਸਰੂਪ ਨੂੰ ਨਹੀਂ ਪਾਵੇਗੀ । ਵਿਣੁ ਕਰਮਾ ਕਿਛੁ ਪਾਈਐ ਨਾਹੀ | ਜੋ ਬਹੁ ਤੇਰਾ ਧਾਵੈ ॥ ਜੇ ਕੋਈ ਬਹੁਤਾ ਭੀ ਦੌੜੇ (ਤਾਂ ਭੀ) ਕਰਮਾਂ ਤੋਂ ਬਿਨਾਂ ਨਹੀਂ ਪਾਵੇ।। ਲਬ ਲੋਭ ਅਹੰਕਾਰ ਕੀ ਮਤੀ ਮਾਇਆ ਮਾਹਿ ਸਮਾਣੀ ॥ (ਜੇ) ਲਬ, ਲੋਭ ਤੇ ਹੰਕਾਰ ਅੰਦਰ ਮਸਤ ਹੋ ਕੇ ਮਾਇ ਵਿਚ ਸਮਾਈ ਹੋਈ ਹੈ । ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣਿ ਇਆਣੀ ॥੨॥ ਇਨਾਂ ਗਲਾਂ ਨਾਲ ਪਤੀ ਨਹੀਂ ਮਿਲਦਾ ਹੈ, ਜੀਵ ਇਸਤੋਂ ਤਾਂ ਬੇਸਮਝ ਹੋ ਗਈ ਹੈ ॥੨॥