ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਜੋ) ਇਸ ਤਰ੍ਹਾਂ ਦੇ ਰੰਗ ਵਿਚ ਰੱਤੀ ਹੋਈ ਹੈ, ਅਤੇ ਰਾਤ ਦਿਨ ਪ੍ਰੇਮ ਵਿਚ ਸਮਾਈ ਰਹਿੰਦੀ ਹੈ, (ਉਹ) ਗਿਆਨ ਦੀ ਮਸਤੀ ਵਾਲੀ ਹੈ । ਸੁੰਦਰਿ ਸਾਇ ਸਰੂਪ ਬਿਚਖਣ ਕਹੀਐ ਸਾ ਸਿਆਣੀ ॥੪੪॥ ਸਾਇ] ਉਹ (ਜਗਜਾਸੁ ਰੂਪ) ਸੁੰਦਰੀ (ਇਸਤ੍ਰੀ) ਸਰੂਪ ਵਾਨ ਤੇ ਬਚਖਣਿ ਸੁੰਦਰ ਅੱਖਾਂ ਵਾਲੀ ਹੈ, ਅਤੇ ਓਹੀ ਸਿਆਣੀ ਕਹੀਈ ) ਹੈ ll ੪ it ੪| ਸੂਹੀ ਮਹਲਾ ੧ ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫ ਬਲਾਵਾ i (ਹੇ ਵਾਹਿਗੁਰੂ ! ਉਹ) ਤੱਕੜੀ ਕੇਹੜੀ ਹੈ ? (ਤੁਲਾ) ਵੱਟਾ ਕੇਹੜਾ ਹੈ ? ਅਤੇ ਤੇਰੇ (ਤੋਲਣ ਵਾਲਾ) ਸਰਾਫ ਕੇਹੜਾ ਸੱਦਾਂ ? ਕਉਣੁ ਗੁਰੁ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲ ਕਰਾਵਾ !! ਗੁਰੁ ਕੇਹੜਾ ਹੈ ? ਕਿਸ ਪਾਸੋਂ ਉਪਦੇਸ਼ ਲਵਾਂ ? ਅਤੇ ਤੇਰਾ ਮੁੱਲ ਕਿਸ ਤੋਂ ਕਰਾਵਾਂ ? ॥੧॥ ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ , ਹੇ ਮੇਰੇ ਪਿਆਰੇ ਜੀਓ ! ਤੇਰਾ ਅੰਤ (ਕਿਸੇ ਤੋਂ ਨਹੀਂ ਜਾਣਿਆ ਜਾਂਦਾ ।