ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੮ ) ਤੂੰ ਜਲ ਥਲਿ ਮਹੀਅਲਿ ਭਰਪੁਰਿ ਲੀਣਾ ਤੂ ਆਪੇ ਸਰਬ ਸਮਾਣਾ ॥੧॥ ਰਹਾਉ ॥ (ਕਿਉਂਕਿ)ਤੇ ਪਤਾਲ, ਧਰਤੀ ਤੇ ਅਕਾਸ਼ ਵਿਚ ਪੂਰਨ ਵਿਆਪ ਹੈਂ, ਅਤੇ ਤੂੰ ਆਪੇ ਹੀ ਸਭਨਾਂ ਵਿਚ ਸਮਾਇਆ ਹੋਇਆ ਹੈ। ਮਨੁਤਾਰਾਜੀਚਿਤੁਤੁਲਾਤੇਰੀਸੇਵਸਰਾਫੁਕਮਾਵਾ। (ਸੁਧ) ਮਨ ਤੱਕੜੀ ਹੈ, ਚਿੱਤ ਵੱਟਾ ਹੈ, ਅਤੇ ਤੇਰੀ ਸੇਵ ਕਰਨੀ ਹੀ ਸਰਾਫ ਹੈ । ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ਚਿਤੁ ਰਹਾਵਾ ॥੨॥ ਦਿਲ ਦੇ ਵਿਚ ਹੀ ਉਸ ਮਾਲਕ ਦਾ (ਤੋਲੀ] ਵਿਚਾਰ ਕਰਦ ਹਾਂ, ਇਸ ਤਰਾਂ ਨਾਲ ਚਿਤ ਨੂੰ ਟਿਕਾ ਰਖਿਆ ਹੈ ॥੨॥ ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ। (ਆਪੇ ਹੀ ਪ੍ਰੇਮ ਰੂਪ) ਕੰਡਾ (ਹੈ ਆਪੇ ਵਿਚਾਰ ਰੂਪ) ਵੱਲ ਹੈ ਅਤੇ ਆਪੇ ਬੁਧੀ ੫) ਤੱਕੜੀ ਹੈ ਅਤੇ ਆਪੇ ਤੋਲਣ ਵਾਲਾ ਹੈ ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ॥੩॥ ਆਪੇ (ਜੀਵਾਂ ਦੇ ਕਰਮਾਂ ਨੂੰ) ਵੇਖਦਾ ਹੈ ਆਪੇ (ਧਰਮ ਰਾਜ ਰੂਪ ਹੋਕੇ ਕਰਮਾਂ ਦੀ) ਬੁਝੈ ਵਿਚਾਰ ਕਰਦਾ ਹੈ ਅਤੇ ਆਪੇ । ਜੀਵ ਰੂਪ) ਵਣਜਾਰਾ ਹੈ ॥੩॥