ਪੰਨਾ:ਪ੍ਰੀਤਮ ਛੋਹ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੀ ਲਿਸ਼ਕ ਤਾਂ ਮੋਤੀ ਨੂੰ ਮਾਤ ਕਰਦੀ,
ਸਿਪ ਕੋਠੜੀ ਤਦੇ ਲੁਕਾਇਆ ਈ।
ਇਕੇ ਅੰਸ ਤੁਸਾਡੀ ਜਾਨ ਲੀਤੀ,
ਬੂੰਦ ਪਾਣੀ ਤੋਂ ਰਬ ਉਪਾਇਆ ਈ।
ਸੂਰਜ ਨਿਕਲਿਆ ਤੇ ਤਾਰੇ ਛਿਪ ਜਾਂਦੇ,
ਤੁਹਾਡੀ ਫੌਜ ਨੇ ਕਟਕ ਚੜ੍ਹਾਇਆ ਈ।
ਕੋਟੀ ਕੋਟ ਤਾਰੇ ਚਾਨਣ ਜਗ ਸਾਰੇ,
ਸਾਵੀ ਪੈਲੀਆਂ ਸਮਾਂ ਲਵਾਇਆ ਈ॥

ਕਾਮ ਦੇਵ ਦੇ ਨੈਨਾਂ ਦਾ ਅਖ ਤਾਰਾ,
ਨੈਨੀਂ ਪ੍ਰੇਮ ਦਾ ਤੀਰ ਚਲਾਇਆ ਈ।
ਯਾਰ ਵੇਖ ਤੈਨੂੰ ਲੋਟ ਪੋਟ ਹੋਇਆ,
ਵਿਚ ਅਪਨੇ ਯਾਰ ਦਸਾਇਆ ਈ।
ਸੜੇ ਦਿਲਾਂ ਦੀ ਆਹ ਦਾ ਤੂੰ ਬੱਚਾ,
ਚਿਤ ਯਾਰ ਕਠੋਰ ਜਮਾਇਆ ਈ।
ਤੇਰੇ ਯਾਰ ਵਿਛੋੜੇ ਦੇ ਨਾਲ ਗਰਮੀ,
ਜੀ ਜਾਨ ਬਨ ਨੀਰ ਵਗਾਇਆ ਈ॥

੯੩