ਪੰਨਾ:ਪ੍ਰੀਤਮ ਛੋਹ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਤੋਂ ਤਾ ਡਾਢਾ ਦੁਖ ਤਾਇਆਂ ਦਾ,
ਧੂੰਆਂ ਬਨ ਅਕਾਸ਼ ਚੜ੍ਹਾਇਆ ਈ।
ਠੰਢਾ ਜੀ ਕਰਕੇ ਧਕਾ ਦੇ ਹੇਠਾਂ,
ਏਸ 'ਕਾਸ਼ ਵੀ ਦਗ਼ਾ ਕਮਾਇਆ ਈ।
ਢੋਈ ਮਿਲੀ ਨਾ ਜਦੋਂ ਏ ਜੀ ਤਾਈਂ,
ਤਾ ਪ੍ਰੀਤ ਦਾ ਕਿਤੇ ਨਾ ਪਾਇਆ ਈ।
ਠੰਢਾ ਸਾਹ ਲੈਂਦਾ ਠੰਢਾ ਹੋ ਜਾਨੀ,
ਬੂੰਦ ਓਸ ਦੀ ਬਨ ਏ ਆਇਆ ਈ॥

ਠੰਢਾ ਕਰੀਂ ਕਠੋਰ ਨਾ ਹੋਰ ਦਿਲ ਨੂੰ,
ਮਤਾਂ ਜੰਮ ਕੇ ਭੂੰ ਨਾ ਢਾਇਆ ਈ।
ਸਿਰ ਚੜੂਗਾ ਖੂਨ ਏ ਜਾਨ ਜੀ ਦਾ,
ਮੋਤੀ ਜਦੋਂ ਏ ਸੀਸ ਗੁੰਦਾਇਆ ਈ।
ਹਰੀ ਬੁਧ, ਖਿਆਲ ਖਿਆਲ ਸਾਰਾ,
ਝੂਠੇ ਜਗ ਕਿਉਂ ਪਿਆਰ ਵਧਾਇਆ ਈ।
ਫੂਹੀ ਓਸ ਦੇ ਵਾਂਗ ਏ ਪ੍ਰੀਤ ਸੰਦੀ,
ਵਾ ਲਗੀ ਤਾਂ ਮੂਲ ਮੁਕਾਇਆ ਈ॥

੯੪