ਪੰਨਾ:ਪ੍ਰੀਤਮ ਛੋਹ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ੇਰ ਅਫਗਨ ਦੇ ਘਰੀਂ ਤੂੰ, ਵੱਸ ਮੌਜਾਂ ਮਾਨੀਆਂ।
ਅਸਲੀਮ ਦੇ ਜਿਗਰ ਤੇ ਤੂੰ, ਖੂਬ ਲਾਈਆਂ ਕਾਨੀਆਂ।
ਇਸ਼ਕ ਨੇ ਇਹ ਰੰਗ ਲਾਇਆ,ਲਾਹੂ ਨ੍ਹਾਤੀ ਜਾਨੀਆਂ।
ਮਾਸ਼ੂਕ ਦੀ ਇਕ ਖੇਡ ਸੰਦੀ, ਆਸ਼ਕਾਂ ਕੁਰਬਾਨੀਆਂ॥
ਵਾਂਗ, ਬਿਜਲੀ ਤੜਫਦੀ,
ਤਲਵਾਰ ਨੇ ਤੈ ਫੜ ਲਈ॥੭॥


ਜਾਂਹਗੀਰੀ ਹੁਕਮ ਦੀ ਤੂੰ, ਵੇਖ ਫਿਰ ਗੋਲੀ ਹੋਈ।
ਬਾਦਸ਼ਾਹ ਦੇ ਜਿਗਰ ਵਿਚ ਤੂੰ, ਬੈਠ ਕੇ ਗੋਲੀ ਹੋਈ।
ਜ਼ਹਿਰ ਦੀ ਪੁਤਲੀ ਬਨੀ ਸੈਂ, ਉੱਪਰੋਂ ਭੋਲੀ ਹੋਈ॥
ਭਾਰ ਬਦਲੇ ਦਾ ਜੋ ਲਾਹਿਆ, ਤਾਈਂ ਤੂੰ ਹੌਲੀ ਹੋਈ॥
ਬਨ ਕੇ ਗੋਲੀ "ਜਹਾਂਗੀਰੀ",
ਤੈਂ ਅਗੇ ਵਿਕ ਚੁਕੀ॥੮॥


ਜ਼ਾਲਮੇਂ ਤੂੰ ਜ਼ਾਲਮਾਂ ਨੂੰ, ਜ਼ੁਲਮ ਵਸ ਕਰਾ ਲਿਆ।
ਤੂੰ ਪਿਲਾ ਨੈਨਾਂ ਦੀ ਮਧ ਨੀ, ਸ਼ੇਰ ਹੇਠਾਂ ਢਾ ਲਿਆ।
ਅਣਖ ਵੇਚੀ, ਦੇਕੇ ਜੋਬਨ, ਰਾਜ ਬੈ ਕਰਾ ਲਿਆ।
ਦੋ ਕਬਾਬਾਂ ਇਕ ਪਿਆਲੀ, ਨਾਲੇ ਸ਼ਾਹ ਫਸਾ ਲਿਆ॥

ਈਰਾਨ ਤੋਂ ਇਹ ਕਟਕ ਆਇਆ
ਰੂਪ ਦਾ, ਹਿੰਦ ਸਰ ਹੋਈ॥੯॥

੯੭