ਪੰਨਾ:ਪ੍ਰੀਤਮ ਛੋਹ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਮਹਿਲੀਂ ਐਸ਼ ਦੇ, ਸਾਮਾਨ ਗੋਰੀ ਨਿਤ ਨਵੇਂ।
ਵੇਖ ਸੁਪਨੇ ਨੂੰ ਕਿਸੇ ਨੂੰ, ਜੋ ਨਸੀਬੀ ਨਾਂ ਕਦੇ।
ਰਸ ਫੁਲਾਂ ਦਾ ਚੂਸ ਭੌਰਾ, ਫੋਕ ਤਾਈਂ ਛਡ ਜਿਵੇਂ।
ਬਾਦਸ਼ਾਹ ਹੋ ਮੁਲਕ ਦਾ, ਲੈ ਨਿੱਤ ਗੋਲਾ ਕਿਉਂ ਰਵੇ?

ਇਹ ਪਿਆਰੀ, ਪਿਆਰ ਤੇਰੇ ਦੀ,
ਨੀ ਡਾਢੀ ਖਿਚ ਲਗੀ॥੧੦॥


ਹੁਸਨ ਦੀ ਦੇਵੀ ਤੂੰ ਸੈਂ ਨੀ, ਮੁਗਲ ਮੰਦਰ ਆ ਵਸੀ।
ਚੋਟ ਤੇਰੇ ਦਬਦਬੇ ਦੀ, ਰਾਜ ਸਾਰੇ ਨੀ ਵਜੀ।
ਰਹਿਮ ਦੀ ਸੂਰਤ ਕਦੀ ਸੈਂ, ਕਹਿਰ ਦੀ ਮੂਰਤ ਕਦੀ।
ਜੋਧਿਆਂ ਦੀ ਜਾਨ ਜਾਂਦੀ, ਸਾਇ ਤੇਰੇ ਤੋਂ ਪਰੀ।

ਨੈਨ ਦੀ ਤਲਵਾਰ ਅਗੇ,
ਜੋਧਤਾਈ ਹੋ ਚੁਕੀ॥੧੧॥


ਖਾਂ ਮਹਾਬਤ ਜੋਧੜੇ ਦੇ, ਜ਼ੋਰ ਨੂੰ ਤੂੰ ਤੋੜਿਆ।
ਕੈਦ ਹੋਏ ਬਾਦਸ਼ਾਹ ਨੂੰ, ਤੂੰ ਜ਼ੋਰੀ ਮੋੜਿਆ।
ਖ਼ਰੱਮੀ ਬਦਨਿਯੱਤੀ ਨੂੰ, ਅਕਲ ਨਾਲੇ ਹੋੜਿਆ।
ਸਾਜ਼ਸ਼ਾਂ ਦਾ ਟੋਲ ਭਾਂਡਾ, ਮਾਰ ਠੋਕਰ ਫੋੜਿਆ॥

ਹੁਸਨ ਦੀ ਤਸਵੀਰ ਅਗੇ,

ਫਿਰ ਕਿਸੇ ਦੀ ਨਾਂ ਚਲੀ॥੧੨॥

੯੮