ਪੰਨਾ:ਪ੍ਰੀਤਮ ਛੋਹ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੋ ਸੁਖੀ ਸੈਂ ਨਿਤ ਵਸਦੀ, ਦੁਖ ਤੇਰੇ ਭਾ ਪਏ।
ਕਾਲ ਅਗੇ ਸ਼ਾਹ ਵੀ ਲੈ, ਹੋ ਨਿਮਾਨੇ ਟੁਰ ਚਲੇ।
ਹਕਮ ਰਬ ਦਾ ਚਲਨਾ, ਟੁਰਦਾ ਨਾ ਕੋਈ ਰਖ ਸਕੇ।
ਅੰਤ ਤੇਰੇ ਸਿਰ ਪਤੀ ਜੋ, ਜਗ ਪਤੀ ਵੀ ਚਲ ਟੁਰੇ॥

ਫਿਰ ਨਿਮਾਨੀ ਨਾਰ ਦੀ ਤੂੰ,
ਨਾਰ ਈ ਇਕ ਰਹਿ ਗਈ॥੧੩॥


ਕਬਰ ’ਚੋਂ ਇਕ ਗੂੰਜ ਉਠੀ, ਸੁਨ ਤੂੰ ਰਾਹੀ ਭੋਲਿਆ।
ਜੋ ਜੰਮਿਆਂ ਸੋ ਮਰੇ ਆਖਰ, ਜਗ ਫਾਨੀ ਫੋਲਿਆ।
ਕਬਚ ਦੀ ਇਹ ਵੇਖ ਮਿੱਟੀ, ਕਾਸਨੂੰ ਦਿਲ ਡੋਲਿਆ।
ਅੰਸ ਮਿੱਟੀ ਦੀ ਏ, ਮਿੱਟੀ ਵਿਚ ਮਿਲਦੀ ਢੋਲਿਆ॥

ਲਾਟ ਰੌਸ਼ਨ ਰਾਤ ਸਾਰੀ,
ਦਿਹੁੰ ਹੋਏ ਉਹ ਬਲ ਬੁਝੀ॥੧੪॥


ਹੁਸਨ ਦੀ, ਤਦਬੀਰ ਦੀ ਹੁਣ, ਜਾਂਹਗੀਰੀ ਹੋ ਚੁਕੀ।
ਇਸ਼ਕ ਬਿਰਹਾਂ, ਐਸ਼ ਮਜਲਸ਼, ਦੀ ਏ ਝਾਕੀ ਹੋ ਚੁਕੀ।
ਬਾਦਸ਼ਾਹਵਾਂ ਦੇ ਦਿਲਾਂ ਤੇ, ਰਾਜਗੀਰੀ ਹੋ ਚੁਕੀ।
ਅੰਤ ਮਿੱਟੀ ਨਾਲ ਵੇਖੀ, "ਨੂਰ" ਮਿੱਟੀ ਹੋ ਚੁਕੀ॥

ਝੂਠ ਦੀ ਮੈਂ ਤੇ ਹਕੀਕਤ,
ਮਰਨ ਪਹਿਲੋਂ ਪਾ ਲਈ॥੧੫॥

੯੯