ਪੰਨਾ:ਪ੍ਰੀਤਮ ਛੋਹ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏਹੀ ਜੀ ਕਰਦਾ ਹੋਵੇ ਯਾਰ ਨਾਲੇ
ਤਦ ਹੋਲੀਆਂ ਚਾਂਨਣੀ ਭਾਂਵਦੀ ਏ।
ਰਚਨਾ ਵਿਚ ਏ ਰੁਤ ਹੈ ਜੋਬਨੇ ਦੀ,
ਸਾਰੇ ਮੇਲ ਮਿਲ ਕੇ, ਸ਼ੋਭਾ ਪਾਂਵਦੀ ਏ॥੫॥

ਨਰ ਫੁਲ ਦੀ ਧੂੜ ਉਡਾਏ ਵਾਯੂ,
ਫੁਲੀ ਨਾਰੀ ਦੇ ਕੋਲ ਪੁਜਾਂਵਦੀ ਏ।
ਕਲਮ ਲਗੀ ਗੁਲਾਬ ਦੀ ਏਸ ਰੁਤੇ,
ਫੁਟ ਫੁਟ ਕੇ ਮੌਜ ਵਿਖਾਂਵਦੀ ਏ।
ਜੋੜੇ ਪੰਛੀਆਂ ਦੇ ਮਿਲਨ ਏਸ ਰੁਤੇ,
ਨਾਰੀ ਨਰਾਂ ਨੂੰ ਅੱਜ ਈ ਚਾਂਵਦੀ ਏ।
ਏ ਰੁਤ ਹੈ ਜਗਤ ਉਪਾਵਨੇ ਦੀ,
ਬ੍ਰਹਮ ਮਾਯਾ ਵੀ ਖੇਡ ਕਰਾਂਵਦੀ ਏ॥੬॥
ਹਰੀ ਬੁਧ ਹੁਣ ਯਾਰਾਂ ਨੂੰ ਯਾਰ ਮਿਲਦੇ,
ਪ੍ਰੀਤਮ ਛੋਹ ਹੁਣ ਅਰਸ਼ ਪੁਚਾਂਵਦੀ ਏ॥

੧੦੩