ਪੰਨਾ:ਪ੍ਰੀਤਮ ਛੋਹ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਿਰ ਤੇ ਰੰਗ ਚੜ੍ਹਾਯਾ ਪਿਆਰੇ,ਸੋਚ ਲਈਂ ਮਨ ਅੰਦਰ ਤੂੰ।
ਮਤ ਕੋਈ ਆਸ਼ਕ ਮਾਰ ਅਜਾਈਂ, ਖੂਨ ਕਰੇ ਜਗ ਮੰਦਰ ਤੂੰ॥

ਹੋਲੀ ਖੇਡੋ ਯਾਰ ਸਜੀਲੇ, ਹੋਰਾਂ ਨਾਲ ਰੰਗੀਦੇ ਹੋ।
ਰੋ ਰੋ ਹੰਝੂ ਖੂਨ ਮੈਂ ਰੱਤਾ, ਤੁਸੀਂ ਨਾਂ ਮੂਲ ਭਝੀਂਦੇ ਹੋ।
ਰੰਗ ਉਡਾਵੋ ਹੱਸ ਹਸਾਵੋ, ਮੈਂ ਵਲ ਕੰਢ ਕਰੀਂਦੇ ਹੋ।
ਭਰ ਪਚਕਾਂਰੀ ਰੰਗ ਪ੍ਰੇਮ ਦੀ, ਨਾ ਮੈਂ ਵਲ ਮਰੀਂਦੇ ਹੋ॥

੧੦੬