ਪੰਨਾ:ਪ੍ਰੀਤਮ ਛੋਹ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪ ਗਵਾਈਏ ਤਾਂ ਸ਼ੌਹੁ ਪਾਈਏ

ਜੇ ਤੇ ਜਾਵਨਾ ਯਾਰ ਦੀ ਗਲੀ ਅੰਦਰ,
ਗਲਾ ਕਟਣੇ ਦਾ ਗਿਲਾ ਛੋੜੀਏ ਜੀ।
ਜਿੰਦ ਜਾਨ ਤੋਂ, ਜਾਨ ਅੰਞਾਨ ਪਿਆਰੇ,
ਮਿਲਨ ਜਾਣ ਲਈ ਮੂੰਹ ਮੋੜੀਏ ਜੀ।
ਜੋ ਜਾਨ ਦੇ ਨਾਲ ਨੇਂ ਜਾਨ ਰੱਖਨ,
ਕਦੋਂ ਜਾਨੀ ਨੂੰ ਜਾਨ ਉਹ ਲੋੜੀਏ ਜੀ।
ਇਕ ਯਾਰ ਦੇ ਸਿੰਘ ਦੀਦਾਰ ਲਈ,
ਕੁਲ ਜਗ ਜਹਾਨ ਵਿਛੋੜੀਏ ਜੀ॥੧॥
ਜਿਨ੍ਹਾਂ ਭਾ ਪ੍ਰੇਮ ਦੀ ਆ ਲਗੀ,
ਭਾ ਪਈ ਉਹ ਭਾ ਨਬੇੜਦੇ ਨੀ।
ਜਿਨ੍ਹਾਂ ਇਸ਼ਕ ਦੀ ਦਰਦ ਨੇ ਕੋਹ ਦਿੱਤਾ,
ਉਹ ਦਰਦੀਆਂ ਦਰਦ ਵਛੋੜਦੇ ਨੀ।
ਜਿਨ੍ਹਾਂ ਜਿਗਰ ਦਾ ਖ਼ੂਨ ਤੇ ਮਾਸ ਖਾਧਾ,
ਆਸ ਮਧ ਕਬਾਬ ਦੀ ਛੋੜਦੇ ਨੀ।
ਜਿਨ੍ਹਾਂ ਪ੍ਰੇਮ ਦਾ ਆਨ ਕੇ ਸੰਗ ਕੀਤਾ,
ਸਿੰਘ ਸੰਗ ਜਹਾਨ ਏ ਤੋੜਦੇ ਨੀ॥੨॥
ਜਿਨ੍ਹਾਂ ਯਾਰ ਦੇ ਨਾਲ ਹੈ ਪ੍ਰੇਮ ਪਾਇਆ,
ਪਿਆਰ ਜਗ ਦਾ ਯਾਰ ਵਿਸਾਰਦੇ ਨੀ।
ਦਿਨੇਂ ਧਿਆਨ ਅੰਦਰ ਮੁਖ ਨੂਰ ਵਾਲਾ,
ਲਿਟਾਂ ਕਾਲੀਆਂ ਰਾਤ ਚਿਤਾਰਦੇ ਨੀ।

੧੧੧