ਪੰਨਾ:ਪ੍ਰੀਤਮ ਛੋਹ.pdf/122

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਬਿਰਹਾਂ

ਬਿਰਹਾਂ ਵਿਚ ਬਿਰਆਨੀ ਹੋਵੇ,
ਤੇ ਸੋਜ਼ ਅੰਦਰ ਏ ਜਲਨਾ।

ਇਕ ਕਬਾਬ ਸੀਖਾਂ ਤੇ ਤਿੜਕਨ,
ਸ਼ਮਾਂ ਦੂਜੇ ਘੁਲ ਘੁਲ ਗਲਨਾ।

ਨਿਤ ਉਡੀਕ ਪ੍ਰੀਤਮ ਦੀ ਹੋਵੇ,
ਤੇ ਸੁਆਦ ਦਰਦ ਦੇ ਸੋਹਣੇ।

ਦੋ ਮਿਲ ਇਕ ਨਾ ਹੋਵਨ ਬਿਨ ਤਾ,
ਏਹ ਰਬੀ ਤਪਸ਼ ਈ ਮਿਲਨਾ॥

੧੧੫