ਪੰਨਾ:ਪ੍ਰੀਤਮ ਛੋਹ.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਪਿਆਰੇ ਦੀ ਉਡੀਕ

ਸੁੰਦਰ ਕਾਮਣ ਹਾਰ ਸ਼ਿੰਗਾਰੀ,
ਪੱਟ ਦੀ ਸੇਜ ਵਛਾਵੇ।
ਕਲੀਆਂ ਮੁਸ਼ਕ ਨਵੇਲੀ ਭਿੰਨੀਆਂ,
ਚੁਨ ਚੁਨ ਸੇਜ ਸਜਾਵੇ।
ਬਿਨ ਮਾਹੀ ਏ ਰਸ ਦੀ ਭੌਰੀ,
ਭਨ ਪਾਸੇ ਰੈਨ ਬਤਾਵੇ।
ਪੀਤਮ ਦੂਰ, ਇਸ ਰੂਪ ਮੱਤੀ ਤੋਂ,
ਹੁਣ ਕੱਲੀ ਸੇਜ ਡਰਾਵੇ॥

੧੧੬