ਪੰਨਾ:ਪ੍ਰੀਤਮ ਛੋਹ.pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਵਿਛੋੜਾ

ਪ੍ਰੀਤਮ ਜੀ ਸਾਨੂੰ ਛਡ ਅਕੱਲੇ,
ਹੁਣ ਦੂਰ ਕਿਥੇ ਨੂੰ ਵਹਿੰਦੇ।
ਵੈਰੀ ਵੇਖ ਵੇਖ ਨਿਤ ਸੜਦੇ,
ਜਿ ਯਾਰ ਦੋ ਮਿਲ ਕਰ ਬਹਿੰਦੇ।
ਵਸਲ ਕਿਦਾਈਂ,ਨਿਤ ਰਹੇ ਵਿਛੋੜਾ,
ਅੰਬਰ ਖੇਡ ਏਹਾਈ।
ਮਾਨੀ ਯਾਰ ਸਦਾ ਰੰਗ ਰਲੀਆਂ,
ਅਸੀਂ ਮੌਜ ਹਿਜਰ ਦੀ ਲੈਂਦੇ॥

੧੧੮