ਪੰਨਾ:ਪ੍ਰੀਤਮ ਛੋਹ.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਬਿਰਹਾਂ

ਵਾਰ ਘਤਾਂ ਮੈਂ ਆਪਾ ਇਸਤੋਂ,
ਜੋ ਯਾਦ ਯਾਰ ਦੀ ਦੱਸੇ।
ਮੈਂ ਰੋ ਰੋ ਝੜੀਆਂ ਲਾਵਾਂ ਸਾਵਨ,
ਉਹ ਸੁਖ ਸੁਖਾਈਂ ਵਸੇ।
ਬਿਰਹਾਂ ਮੇਰਾ, ਮੈਂ ਬਿਰਹਾਂ ਦੀ,
ਪ੍ਰੇਮ ਗੁਵਾਈ ਦੂਈ।
ਨਿਤ ਦੀ ਖਿਚ, ਮਾਹੀ ਦੀ ਕੁੰਡੀ,
ਜੋੜ ਜਾਨੀ ਵਲ ਰਖੇ॥

੧੧੯