ਪੰਨਾ:ਪ੍ਰੀਤਮ ਛੋਹ.pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਨੀਂਦਰ

ਮਿਠੀ ਮਿਠੀ ਨੀਂਦਰੇ, ਭਾਵੇ ਜਗ ਜਹਾਨ,
ਥਕੇ ਮਾਂਦੇ ਮਿਹਨਤੀ, ਸੌਂਕੇ ਸੁਖ ਮਨਾਨ।

ਬਾਹਰੋਂ ਦਿਸ਼ਟੀ ਖਿਚ ਕੇ, ਅੰਦਰ ਸੁਨ ਸਮਾਨ,
ਸੁਤੇ ਜਾਗਨ, ਨੀਂਦੜੀ, ਰਿਸ਼ੀ ਮੁਨੀ ਤੈਂ ਚਾਹਣ।

ਗ਼ਾਫਲ ਕਰਕੇ ਸਟਦੀ, ਜਿਸ ਛੋਹ ਜਾਏ ਆਨ,
ਅਖ ਨਾ ਡਿਠਾ ਰੂਪ ਨੀ, ਕੀ ਗੁਣ ਸਭ ਕੁਰਬਾਨ?

ਨੈਨੀ ਨੈਨ ਮਿਲਾਏ ਬਿਨ, ਕੁਠੇ ਲਖ ਜਵਾਨ,
ਸੋਹਣੀ ਭਰੀ ਖ਼ੁਮਾਰ ਦੀ, ਫੈਲੀ ਮੁਸ਼ਕ ਜਹਾਨ॥

੧੨੧