ਪੰਨਾ:ਪ੍ਰੀਤਮ ਛੋਹ.pdf/129

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਅਛੂਤ ਦੀ ਨੇਹੁੰ


{ਟੇਕ-ਹਾਇ ਮੈਂ ਮੰਗਤੀ, ਵਾਇ ਮੈਂ ਮੰਗਤੀ, ਮੰਗਤੀ ਤੇਰੇ ਦਰ ਦੀ ਵੇ}

ਤੂੰ ਬਖ਼ਸ਼ਿੰਦਾ, ਕਰਮ ਕਰਿੰਦਾ,
ਮੇਹਰ ਤੇਰੀ ਦਿਲ ਧਰਦੀ ਵੇ।
ਕੈਨੂੰ ਕੂਕ ਸੁਨਾਵਾਂ ਦਿਲ ਦੀ,
ਮੂੰਹ ਢਕੇਂਦੀ ਡਰਦੀ ਵੇ।
ਕੀਕਨ ਆਖਾਂ "ਵਾਰ ਘਤੀ ਮੈਂ,
ਆਪਾ ਤੈਥੋਂ" ਸ਼ਾਮਾਂ ਵੇ!
ਤੂੰ ਚਹੁ ਕੁੰਟੀ ਰਾਜ ਕਰਾਵੇਂ,
ਮੈਂ ਬੰਦੀ ਨੀਵੇਂ ਧਾਮਾਂ ਵੇ॥੧॥

ਡਰਦੀ ਡਰਦੀ ਕੋਲ ਨ ਆਵਾਂ,
ਮਤ ਪਰਛਾਵਾਂ ਛੋਵੇ ਤੈਂ।
ਮੈ ਅਛੂਤ ਦੀ ਜਾਤ ਨਕਾਰੀ,
ਉਭਰਾਂ, ਨਜ਼ਰ ਕਰੇਂ ਜੇ ਤੈਂ।
ਦਿਲ ਵਿਚ ਵਾਸ ਰਖੇਂ ਤੂੰ ਮੇਰੇ,
ਮੈਲੀ ਕੋਠੀ, ਚਾਨਣ ਵੇ।
ਬਾਹਰ ਹਵਾੜ ਕਢਾ ਨਾਂ ਮੂਲੋਂ,
ਮਤ ਤੈਂ ਲਾਜਨ ਲਾਵਨ ਵੇ॥੨॥

੧੨੨