ਪੰਨਾ:ਪ੍ਰੀਤਮ ਛੋਹ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੇਠਾਂ ਇਕ ਸੁੰਦਰੀ ਨਜ਼ਰ ਪਈ, ਕੁੱਛੜ ਇਕ ਸੁੰਦਰ ਬਾਲ, ਮਾਂ ਬੱਚੇ ਦੇ ਮੁਖੜੇ ਵਲ ਤਕਦੀ ਏ, ਤੇ ਬਾਲ ਮਾਂ ਨੂੰ ਵੇਖ ਵੇਖ ਮੁਸਕ੍ਰਾਂਦਾ ਏ। ਮੈਂ ਓਹਲੇ ਹੋ ਤਕਦਾ ਰਿਹਾ, ਮਾਂ ਦੇ ਬੁੱਲ੍ਹਾਂ ਤੇ ਕਦੀ ਥੋੜਾ ਜਿਹਾ ਖੇੜਾ ਆਉਂਦਾ ਏ, ਪਰ ਫੇਰ ਇਕ ਸਾਹ ਭਰਦੀ ਏ, ਏਧਰ ਓਧਰ ਤਕਦੀ ਤੇ ਅੱਖਾਂ ਵਿਚੋਂ ਹੰਝੂ ਕੇਰਦੀ ਏ। ਸਚ ਮੁਚ ਸਿਪ ਵਿਚੋਂ ਮੋਤੀ ਕਿਰਦੇ ਭਾਸਦੇ ਸਨ, ਮੈਂ ਕਦੀ ਉਸ ਸੁੰਦਰੀ ਦੇ ਰੂਪ ਵਲ ਵੇਖਾਂ, ਕਦੀ ਬਾਲ ਦੇ ਸੁਹੱਪਣ ਵਲ, ਕਦੀ ਹੰਝੂਆਂ ਦੀ ਝਲਕ ਵਲ ਤੇ ਕਦੀ ਡਲ ਦੀ ਡਲਕ ਵਲ। ਅਜਬ ਸਮਾਂ ਸੀ। ਮੇਰਾ ਮਨ ਭੀ ਖਿਚਿਆ ਗਿਆ, ਮੈਂ ਓਥੋਂ ਜੋਗਾ ਈ ਰਿਹਾ, ਅੱਖਾਂ ਵਿਚੋਂ ਹੰਝੂਆਂ ਦੀ ਤਾਰ ਬਝ ਗਈ। ਕਿਸੇ ਅਨਡਿੱਠ ਦੀ ਖੋਹ ਪੈਣ ਲਗ ਪਈ। ਆਪਣੇ ਦਿਲ ਨੂੰ ਹੱਥ ਵਿਚ ਫੜ, ਜਿਗਰਾ ਕਰ, ਮੈਂ ਉਸ ਸੁੰਦਰੀ ਦੇ ਕੋਲ ਪੁੱਜਾ, ਓਹ ਵੇਖ ਤ੍ਰਿਬਕੀ ਤੇ ਉਠ ਚਲਨ ਨੂੰ ਤਿਆਰ ਹੋਈ। ਮੈਂ ਹਥ ਜੋੜੇ। ਜਲ ਭਿੰਨੀਆਂ ਅੱਖਾਂ ਨਾਲ ਬੇਨਤੀ ਕੀਤੀ-"ਦੇਵੀ ਡਰ ਨਾਂ, ਮੈਂ ਤੇਰਾ ਦੋਖੀ ਨਹੀਂ, ਤੇਰਾ ਦੁਖ ਵੰਡਾਣ ਈ ਆਇਆ ਹਾਂ।" ਉਸਨੇ ਅੱਖ ਪੱਟਕੇ ਤੱਕਿਆ ਤੇ ਆਖਿਓ ਸੂ, 'ਵੀਰਾ! ਮੇਰਾ ਦੁਖ ਤੇ ਰਬ ਈ ਹਟਾਵੇ, ਤੂੰ ਕਿਉਂ ਕਲੇਸ਼ ਵਿਚ ਪੈਨਾ ਏਂ?'

ਮੈਂ-ਹੇ ਦੇਵੀ! ਰਬ ਨੇ ਮਨੁੱਖ ਨੂੰ ਦਰਦ ਵੰਡਾਣ ਲਈ ਈ ਪੈਦਾ ਕੀਤਾ ਹੈ। ਨਹੀਂ ਤਾਂ ਜੰਗਲ ਵਿਚ ਅਨੇਕ ਪਸ਼ੂ ਪੰਛੀ ਹੈਗੇ ਈ ਸਨ।

ਤ੍ਰੀਮਤ-ਵੀਰਾ! ਖਬਰੇ ਤੈਨੂੰ ਰਬ ਨੇ ਈ ਘਲਿਆ