ਪੰਨਾ:ਪ੍ਰੀਤਮ ਛੋਹ.pdf/130

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੈਨ ਤੇਰੇ ਦੀ ਕਿਰਨ ਜੇ ਛੂਹਵੇ,
ਜ਼ੱਰਾ ਸੂਰਜ ਚਮਕ ਪਵੇ।
ਲੋਹਾ ਥੀਵੇ ਉਤਮ ਜਗ 'ਚਿ,
ਜੇ ਹੱਥ ਪ੍ਰੀਤਮ ਖੜਗ ਧਰੇ।
ਤੂੰ ਆਗਾਸੀ ਵਸੈਂ ਮੇਰੇ,
"ਮੈਂ ਕੀ ਆਖਾਂ ਤੈਂ" ਦਸ ਸਹੀ?
ਪਿਆਰਾ ਪ੍ਰੀਤਮ ਕਹਿਣੋ ਡਰਦੀ,
ਮਤ ਇਹ ਪ੍ਰੀਤ ਅਛੂਤ ਰਹੀ॥੩॥

ਨੀਵੀਂ, ਨੀਵੀਂ, ਨੀਵੀਂ, ਮੈ ਆਂ,
ਉਚਾ ਤੂੰ ਅਗੱਮ ਰਹੇਂ।
ਬੇਹੱਦ ਉਚਾ, ਬੇਹਦ ਨੀਵੀਂ,
ਬੇਹੱਦ ਦੋਵੇਂ ਪਾਰ ਪਏ।
ਰਾਤੀ ਚੁਪ ਚਪੀਤਾ ਆਵੇਂ,
ਮਨ ਵਿਚ ਡਰ ਕੀ ਲੋਕਾਂ ਦਾ।
ਸੋਮਾ ਪਿਆਰ ਪ੍ਰੀਤ ਦਾ ਤੂੰਹੀ,
ਮਹਿਲ ਛਡੇ, ਸੁਖ ਝੋਕਾਂ ਦਾ॥੪॥
ਦੋਹੜਾ-
ਇਕ ਤੋਂ ਇਕ ਚੜ੍ਹੰਦੀਆਂ, ਸੇਜ ਸੰਗਾਰ ਕਰੈਨ।
ਲਖਾਂ ਹਾਰ ਸੰਗਾਰੀਆਂ, ਤੈਂ ਦਰ ਹਾਜ਼ਰ ਰਹਿਨ।
ਉਚ ਕਲੀਨ ਸ਼ਾਹਜ਼ਾਦੀਆਂ, ਪਾਨੀ ਤੈਂ ਭਰੈਨ।
ਇਕ ਨਮਾਣੀ ਭੀਲਨੀ, ਬਹਿ ਗੁਠ ਭਰਦੀ ਨੈਨ॥

੧੨੩