ਪੰਨਾ:ਪ੍ਰੀਤਮ ਛੋਹ.pdf/131

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੀਤਮ! ਪ੍ਰੀਤ ਨਾ ਲੁਕਦੀ ਮੂਲੋਂ,
ਨਸ਼ਰ ਕਰਾਵੇ ਭਾਹ ਬਲੇ॥੫॥
ਭਾਂਬੜ ਮਚਨ ਦੋਵਲੀਂ ਦਿਸਨ,
ਕਿਥੇ ਲੁਕਸੈਂ ਦਸ ਵਲੇ।
ਸੇਜ ਨ ਮੰਗਾ ਪਿਆਰ ਨ ਮੰਗਾ,
ਮੰਗਾਂ ਦਰਸ ਤਿਹਾਰਾ ਵੇ।
ਲਾਟ ਨੂਰਦੀ ਨਿਤ ਨਿਤ ਦੇਖਾਂ,
ਦਰਸਨ ਤੇ ਜਿੰਦ ਵਾਰਾਂ ਵੇ॥੬॥

ਮਾਨੀਂ ਮੌਜ ਬਹਾਰਾਂ ਉਹਨਾਂ,
ਜੋ ਤੈਂ ਸ਼ਾਨ ਬਧਾਵਨ ਜੀ।
ਲਾਵੀਂ ਨਾ ਕੁਲ ਲਾਜ ਧਰਮ ਮੈਂ,
ਧਿਆਨ ਛਡੀਂ, ਜੋ ਚਾਹਵਨ ਜੀ।
ਪਰ ਇਕ ਬਖਸ਼ਸ਼ ਬਖ਼ਸ਼ੀਂ ਮੈਨੂੰ,
ਸੋਜ਼ ਦਿਲੇ ਦੀ ਬਿਰਹਾਂ ਜੀ॥
ਤਾਂਘ ਤੇਰੀ ਵਿਚ ਮਗਨ ਰਹਾਂ ਮੈਂ,
ਤੇ ਮੇਹਰ ਕਰੇ ਤਾਂ ਤਰੀਆਂ ਜੀ॥੭॥

ਸੁਤੀ ਭੀਲਣ ਰੈਨ ਹਨੇਰੀ,
ਕਾਲੀ ਘਟਾ ਡਰਾਵੇ ਜੀ।
ਝੁੱਗੀ ਕਖਾਂ ਵਾਲੀ, ਝੀਥਾਂ,
ਬਿਜਲੀ, ਮੀਂਹ, ਬਚਾਵੇ ਕੀ?

੧੨੪