ਸਮੱਗਰੀ 'ਤੇ ਜਾਓ

ਪੰਨਾ:ਪ੍ਰੀਤਮ ਛੋਹ.pdf/134

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਨਿੰਹੁ ਨਾਂ ਜਾਨੇ ਉਚਾ ਨੀਵਾਂ,
ਨਾ ਕੁਲ ਧਰਮ ਧਿਆਨ ਧਰੇ।
ਜਿਸ ਨੂੰ ਰੱਬੀ ਦਾਤ ਮਿਲੀ ਏ,
ਧਨ ਉਹ ਧਨ, ਉਸ ਭਾਗ ਵਲੇ।
ਆਪਾ ਵਾਰ ਕਰੋ ਸ਼ੌਹੁ ਸੇਵਾ,
ਤਾਂ ਸ਼ਹੁ ਨਾਰੀ ਪਿਆਰ ਧਰੇ।
"ਬੁਧਹਰੀ" ਇਕ ਰਮਜ਼ ਪਛਾਤੀ,
ਪ੍ਰੀਤਮ ਛੋਹਕਰ ਪ੍ਰੀਤ ਮਿਲੇ॥੧੩॥


ਨੋਟ-ਸ਼ਾਮ ਨਾਲ ਭੀਲਨੀ ਦਾ ਪਿਆਰ ਕੇਵਲ ਪ੍ਰੇਮ ਦੀ ਇਕ ਉੱਚੀ ਦਸ਼ਾ ਵਰਨਨ ਕਰਨ ਲਈ ਲਿਖਿਆ ਹੈ।

    ੧੨੭