ਪੰਨਾ:ਪ੍ਰੀਤਮ ਛੋਹ.pdf/135

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਆਸ਼ਕ ਲਈ ਚਾਨਣੀ

ਵਾਹ ਰਾਤੀ ਸੋਹਵੇ ਚਾਨਣੀ, ਅੰਬਰ ਭਰੇ ਸਤਾਰੇ।
ਆਸ਼ਕ ਮਸਤ ਨੈਨਾਂ ਮਧ ਪੀਕੇ, ਨਿਤ ਮੁਖੜਾ ਚੰਨ ਚਤਾਰੇ।
ਭਗਤੀ,ਜ਼ੁਹਦ ਡੁਬੇ ਵਿਚ ਸਾਗਰ,ਮਧੁ ਲਿਸ਼ਕੇ ਵਿਚ ਪਿਆਲੇ
ਇਕੋ ਧਰਮ ਇਮਾਨ ਆਸ਼ਕ ਦਾ, ਹਰੀਬੁਧ ਪ੍ਰੀਤਮ ਵਾਰੇ॥

ਚੰਨਾ ਤੇਰੀ ਚਾਨਣੀ, ਜਗ ਭਾਵੇਂ ਚਿਤ ਆਇ।
ਦਿਲ ਦੀ ਤਪਸ਼ ਗਵਾਂਵਦੀ, ਗਲ ਮਿਲਕੇ ਠੰਡ ਪਾਇ।
ਵਡਭਾਗੀ ਵਿਚ ਮੌਜ ਦੇ, ਮਿਲ ਮਿਲ ਕਰਨ ਕਲੋਲ।
ਨੇਹੀਂ ਬਿਰਹਾ ਕੁਠੜਾ, ਤਕ ਤਕ ਤੈਂ ਤਰਸਾਇ॥

ਫੁਲ, ਫੁਲਵਾੜੀ, ਤਾਰਸੁਰ, ਭੁਆਰ, ਫੁਆਰੇ, ਲਖੁ।
ਜੇ ਨਿਹੀਂ ਪ੍ਰੀਤਮ ਕੋਲ ਉਇ, ਤਾਂ ਸਭ ਝੂਠੀ ਦਖੁ।
ਚੰਨਾ, ਤੈਨੂੰ ਵੇਖਕੇ ਏ ਜੀ ਚਾਵੇ ਝਬ।
ਘੁਟਕੇ ਤੈਂ ਗਲ ਲਗ ਰਹਾਂ, ਮਤ ਚੰਨ ਪ੍ਰੀਤਮ ਲੇਵਾਂ ਲਭੁ॥

ਚੰਨਾ, ਮੀਤ ਪੁਰਾਨਿਆਂ, ਪਕਾ ਕਰੀਂ ਕਰਾਰ।
ਨਾ ਵਧ ਘਟ ਤੂੰ ਸੋਹਣਿਆ, ਪੂਰਨ ਰਹਿ ਇਕ ਸਾਰ।
ਤਾਰੇ ਚੰਨ ਅਕਾਸ ਦੇ, ਸਭ ਰੁਸ਼ਨਾਈ ਖੇਡ।
ਤੂੰ ਆਪੇ ਸੂਰਜ ਨੂਰ ਦਾ, ਸਭ ਪਰਛਾਵੇਂ ਭੇਦ॥

ਸੁੰਦਰਤਾ ਜੋ ਵੇਖਦਾ, ਮਨ ਤੇਰੇ ਪਰਭਾਉ॥
ਜੋ ਸਚੁ ਸੁੰਦਰ ਵੇਖਨਾ,ਨੈਨਾਂ ਦਰ ਉਲਟਾਉ॥

੧੨੮