ਪੰਨਾ:ਪ੍ਰੀਤਮ ਛੋਹ.pdf/140

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਸਾਵੇ ਪੀਲੇ ਲਾਵਣ ਝੜੀਆਂ।
ਬਾਗਾਂ ਦੇ ਵਿਚ ਪੀਘਾਂ ਚੜੀਆਂ।
ਮਾਣਨ ਮੌਜਾਂ ਕੋਈ ਲੈ ਛੜੀਆਂ।
ਬਿਨ ਪੀ ਸੌਣ ਨਾ ਭਾਵੇ ਨੀ।
ਸਦ ਲਿਆਵੋ ਸ਼ਾਮ ਰੰਗੀਲੇ ਨੂੰ।
ਮੇਰੇ ਸਾਂਉਲੇ ਰੰਗ ਰੰਗੀਲੇ ਨੂੰ॥
ਨੈਣਾ ਦੇ ਵਿਚ ਮੇਰੇ ਵਸਦਾ।
ਸੁਰਮੇ ਵਾਂਗੂੰ ਘੁਲ ਘੁਲ ਰਸਦਾ।
ਨਜ਼ਰ ਨ ਆਵੇ ਦਿਲ ਪਿਆ ਖਸਦਾ।
ਅਖ ਪੁਤਲੀ ਭੇਦ ਨਾ ਪਾਵੇ ਨੀ।
ਫੜ ਲਿਆਵੋ ਸ਼ਾਮ ਰੰਗੀਲੇ ਨੂੰ।
ਮੇਰੇ ਸੱਜਨ ਰੰਗ ਰੰਗੀਲੇ ਨੂੰ॥

ਭਾਦਰੋਂ-

ਭਾਦਰੋਂ ਚੜ੍ਹੇ ਭਲੇਰੜਾ, ਲੈ ਟੋਏ ਛੰਭ ਭਰੇ।

ਬਿਨ ਪਿਆਰੇ ਮਨ ਸੋਕੜਾ, ਨੈਣੀ ਨੀਰ ਤਰੇ॥

ਭਾਦਰੋਂ ਭਰ ਭਰ ਅੱਖੀਆਂ ਰੋਵਾਂ।
ਹੰਝੂਆਂ ਮੋਤੀ ਮਾਲ ਪਰੋਵਾਂ।
ਨੈਨ ਕਟੋਰੇ ਪਾਣੀ ਢੋਵਾਂ।
ਮਤ ਮਨ ਚਾਹਵੇ ਦਾਸੀ ਨੂੰ।
ਜਾ ਘਲੋ ਸ਼ਾਮ ਅਬਿਨਾਸ਼ੀ ਨੂੰ।
ਕਹੋ, ਛਡੇ ਹੁਣ ਓ ਹਾਸੀ ਨੂੰ॥

१३३