ਪੰਨਾ:ਪ੍ਰੀਤਮ ਛੋਹ.pdf/141

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਮਨ ਮੇਰੇ ਦੀਆਂ ਖਿਚੀਆਂ ਡੋਰਾਂ।
ਵਲ ਛਲ ਕਰਕੇ ਦਸੀਂ ਹੋਰਾਂ।
ਮੁਠੀ ਮੈ, ਜਾ ਰਲਿਓਂ ਚੋਰਾਂ।
ਹਸ ਹਸ ਮਾਰ ਨਾ ਫਾਸੀ ਨੂੰ।
ਹਿਕ ਲਾ ਵੇ ਸ਼ਾਮ ਇਸ ਦਾਸੀ ਨੂੰ।
ਦੇ ਅਮ੍ਰਿਤ ਬੂੰਦ ਇਕ ਪਿਆਸੀ ਨੂੰ
ਸਾਂਉਲੇ ਦੇ ਦੋ ਨੈਨ ਕਟਾਰੀ।
ਚਮਕਨ ਤਾਰੇ ਰਾਤ ਹਿਨਾਰੀ।
ਲਿਸ਼ਕੇ ਬਿਜਲੀ ਘਟਾ ਲੈ ਕਾਰੀ॥
ਭੈ ਆਵੇ ਔਜੁੜ ਵਾਸੀ ਨੂੰ।
ਮੈਂ ਮੋਈ ਨਾ ਮਾਰ ਨਿਰਾਸੀ ਨੂੰ।
ਆ ਸਾਈਆਂ ਆ ਮਿਲ ਦਾਸੀ ਨੂੰ॥
ਰਾਤ ਹਨੇਰੀ ਜੰਗਲ ਫਿਰਦੀ।
ਬੱਦਲ ਗਰਜੇ ਲਿਸ਼ਕੇ ਡਰਦੀ।
ਮਤ ਹੋਏ ਕਾਲਾ, ਪੈਰ ਨਾ ਧਰਦੀ।
ਢੂੰਡਾਂ ਸ਼ਾਮ, ਬਨਵਾਸੀ ਨੂੰ।
ਸ਼ੌਹੁ ਲਾਵੋ ਆ ਗਲ ਦਾਸੀ ਨੂੰ।
ਇਸ ਭੁਲੀ, ਪ੍ਰੇਮੇ ਫਾਸ਼ੀ ਨੂੰ॥

੧੩੪