ਪੰਨਾ:ਪ੍ਰੀਤਮ ਛੋਹ.pdf/142

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਅੱਸੂ-

ਅੱਸੂ ਤਪੇ ਤਪਾਵਲੀ, ਦਾਰੂ ਦੁਖ ਖੜੇ।
ਮੈਨੂੰ ਤਾਪ ਵਿਛੋਰੜਾ,ਪੀ ਬਿਨ ਕੌਣ ਹਰੇ।

ਅੱਸੂ ਤਾਪ ਵਿਛੋੜਾ ਚੜ੍ਹਿਆ।
ਮਾਹੀ ਜਾਂਦੇ ਨਾਲ ਨਾ ਖੜਿਆ।
ਮੈਂ ਲਜ ਮਾਰੀ ਹਥ ਨਾ ਫੜਿਆ।
ਪਾ ਫੇਰਾ ਸ਼ਾਮ ਪਿਆਰੇ ਵੇ।
ਆਉ ਭੁਲੀ, ਬਖਸ਼ਨ ਹਾਰੇ ਵੇ।
ਮੇਰੇ ਮੋਹਣ ਸ਼ਾਮ ਪਿਆਰੇ ਵੇ।

ਇਸ ਤਾਪੇ ਮਾਰ ਮੁਕਾਈ ਵੇ।
ਕੁਲ ਜਗ ਦੀ ਸਾਰ ਭੁਲਾਈ ਵੇ।
ਇਕ ਪ੍ਰੇਮ ਵਾਲੀ ਸੁਰ ਲਾਈ ਵੇ।
ਮਨ ਖਿਚਿਆ ਬੰਸੀ ਵਾਲੇ ਵੇ।
ਉਸ ਸਉਲੇ ਸੋਹਣੇ ਕਾਲੇ ਵੇ।
ਮੇਰੇ ਮੋਹਣ ਸ਼ਾਮ ਪਿਆਰੇ ਵੇ॥

ਮਨ ਬੰਸੀ ਦੀ ਸੁਰ ਵਸ ਗਈ।
ਮੇਰੇ ਲੂੰ ਲੂੰ ਦੇ ਵਿਚ ਧਸ ਗਈ।
ਜਗ ਰਚਨਾ ਦੇ ਵਿਚ ਰਸ ਗਈ।
ਸੁਰ ਪਿਆਰੇ, ਜਗ ਸਹਾਰੇ ਵੇ।
ਸਭ ਅੰਦਰ ਬਾਹਰ ਵਾਰੇ ਵੇ।
ਮੇਰੇ ਮੋਹਣ ਸ਼ਾਮ ਪਿਆਰੇ ਵੇ॥

੧੩੫