ਪੰਨਾ:ਪ੍ਰੀਤਮ ਛੋਹ.pdf/145

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਘਰ-

ਮਘਰ ਮਨ ਵਿਚ ਤਾਂਘ ਏ, ਰਹੀ ਉਡੀਕ ਖੜੀ।
ਗੇਂਦਾ ਗੁੱਟਾ ਖਿੜ ਰਿਹਾ, ਨਾ ਮਨ ਕਲੀ ਖਿੜੀ।

ਮਘਰ ਮਨ ਵਿਚ ਚਾ ਘਨੇਰਾ।
ਸ਼ਾਮ ਪਾਏ ਹੁਣ ਆ ਕਦ ਫੇਰਾ।
ਤਾਵਾਂ ਨੇ ਹੁਣ ਚਾਇਆ ਡੇਰਾ।
ਮੈ ਦਿਲ ਚਾਉ ਨ ਜਾਵੇ ਨੀ।
ਕਦ ਮਨ ਮੋਹਨ ਹੁਣ ਆਵੇ ਨੀ।
ਜੀ ਤਪਦੇ ਵੀ ਠੰਢ ਪਾਵੇ ਨੀ॥
ਦਿਨ ਰੈਨ ਇਹੀ ਮੈ ਸੋਚ ਰਹੀ।
ਕਿਉਂ ਸ਼ਾਮ ਨਾਲ ਨਿਤ ਚਾ ਰਹੀ।
ਇਸ ਚੰਚਲ ਦੇ ਹਥ ਆ ਪਈ।
ਏਹ ਛਲੀਆ ਚੋਰ ਸਤਾਵੇ ਨੀ।
ਕਦ ਮਨ ਮੋਹਣ ਹੁਣ ਆਵੇ ਨੀ।
ਜੀ ਤਪਦੇ ਵੀ ਠੰਢ ਪਾਵੇ ਨੀ॥
ਤੇਰੇ ਨੈਣਾਂ ਸੰਨ੍ਹ ਲਵਾਈ ਵੇ।
ਲੈ ਮਨ ਦੀ ਵਸਤ ਚੁਰਾਈ ਵੇ।
ਜਿੰਦ ਪ੍ਰੇਮ ਕੁੰਡੀ ਵਿਚ ਫਾਹੀ ਵੇ।
ਝੱਟ ਪੱਟ ਔਹ ਨਸ ਜਾਵੇ ਨੀ।
ਕਦ ਮਨ ਮੋਹਨ ਹਥ ਆਵੇ ਨੀ।
ਜੀ ਤਪਦੇ ਠੰਢ ਵੀ ਪਾਵੇ ਨੀ॥

੧੩੮