ਪੰਨਾ:ਪ੍ਰੀਤਮ ਛੋਹ.pdf/146

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਵੇ ਸ਼ਾਮਾ ਜੋਸੀ ਲੁਟ ਗਇਓਂ।
ਹੁਣ ਕਿਉਂ ਨਿਮਾਣੀ ਸੁਟ ਗਇਓਂ।
ਮੈਂਨੂੰ ਜਗ ਜਹਾਨੋ ਪੁੱਟ ਗਇਓਂ।
ਜੇ ਮੇਹਰ ਸਜਣ ਜੀ ਆਵੇਨੀ।
ਇਕ ਪਲ ਵਿਚ ਪਾਰ ਲੰਘਾਵੇਨੀ।
ਜੀ ਤਪਦੇ ਵੀ ਠੰਢ ਪਾਵੇ ਨੀ॥
ਪੋਹ-
ਰੁਖ ਬਾਗੀਂ ਨਾਂਗੇ ਖੜੇ ਪਰਬਤ ਬਰਫ ਪਈ।
ਪੋਹ ਮਹੀਨਾ ਆਇਆ ਏਹ ਜਿੰਦ ਤੜਫ ਰਹੀ।

ਹੁਣ ਪੋਹ ਵਿਚ ਪਾਲੇ ਪੈਨ ਕੁੜੇ।
ਕੋਈ ਸੇਜਾਂ ਸ਼ੌਹ ਹੰਡਾਨ ਕੁੜੇ।
ਕੋਈ ਠੁਰ ਠੁਰ ਠੰਢੇ ਸੌਣ ਕੁੜੇ।
ਜਿਨ ਘਰ ਕੰਤ ਨ ਆਵੇ ਨੀ।
ਉਹ ਨਾਰੀ ਕਿਉਂ ਨਿਘ ਪਾਵੇ ਨੀ।
ਪਿਰ ਠੰਢਾ ਠਾਰ ਠਰਾਵੇ ਨੀ॥

ਜੋ ਕਰਮ ਚੰਗੇ ਕਰ ਆਈਆਂ ਨੇ।
ਉਹ ਅਪਣੇ ਸ਼ੌਹ ਨੂੰ ਭਾਈਆਂ ਨੇ।
ਮਿਲ ਸ਼ੌਹ ਨੂੰ ਹੰਡ ਹੰਡਾਈਆਂ ਨੇ।
ਨ ਉਹਨਾ ਠੰਡ ਸਤਾਵੇ ਨੀ।
ਕਦ ਸ਼ੌਹ ਮੈ ਘਰ ਆਵੇ ਨੀ।
ਮੈ ਠਰਦੀ ਨਿਘ ਦਵਾਵੇ ਨੀ॥

੧੩੯