ਪੰਨਾ:ਪ੍ਰੀਤਮ ਛੋਹ.pdf/147

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏਹ ਪਾਲਾ ਬਹੁਤ ਸਤਾਵੇ ਨੀ।
ਬ੍ਰਿਹਾਂ ਤੇ ਅੱਗ ਲਗਾਵੇ ਨੀ।
ਬਿਨ ਪ੍ਰੀਤਮ ਏਹੋ ਹਾਵੇ ਨੀ।
ਕਦ ਮੁੜਕੇ ਸ਼ੌਹ ਘਰ ਆਵੇ ਨੀ।
ਮੈ ਅਲ੍ਹੜ ਹਿੱਕ ਲਗਾਵੇ ਨੀ।
ਜੇ ਅਪਨੀ ਮੇਹਰ ਕਰਾਵੇ ਨੀ॥

ਕਿਉਂ ਪ੍ਰੀਤਮ ਪ੍ਰੀਤ ਵਿਸਾਰਗਿਓਂ।
ਇਕ ਮੋਇਆ ਤਾਈਂ ਮਾਰ ਗਿਓਂ।
ਭਾਹਿ ਪ੍ਰੇਮ ਹੁਣ ਠਾਰ ਗਿਓਂ।
ਫੁਲ ਬਾਗੀਂ ਨਜਰ ਨ ਆਵੇਨੀ।
ਪਾ ਪਾਵਾ ਚਾ ਡਰਾਵੇ ਨੀ।
ਏਹ ਬਿਨਾ ਸ਼ਾਮ ਨ ਭਾਵੇ ਨੀ।
ਮਾਘ-
ਪੁੰਨ ਮਾਘ ਦਾ ਨ੍ਹਾਤਿਆਂ ਮਾਘੀ ਨੂੰ ਕਰ ਦਾਨ।
ਮੈਂ ਪ੍ਰੇਮ ਨਦੀ ਵਿਚ ਰੁੜ ਗਈ, ਤਨ ਮਨ ਅਰਪਾਂ ਪ੍ਰਾਨ।।

ਮਾਘ ਮਗਨ ਵਿਚ ਪ੍ਰੀਤਮ ਹੋਈ।
ਪ੍ਰੀਤ ਨਦੀ ਮੱਲ ਮੱਲ ਮੈਂ ਧੋਈ।
ਸ਼ਾਮ ਬਿਨਾਂ ਨਹੀਂ ਭਾਸੇ ਕੋਈ।
ਮਿਲ ਪ੍ਰੀਤਮ ਪ੍ਰੀਤ ਪਿਆਰੇ ਵੇ।
ਆ ਸ਼ਾਮ ਸਜਨ ਮਤਵਾਰੇ ਵੇ।
ਆ ਮਿਲ ਸਾਈਂ ਪਿਆਰੇ ਵੇ॥

੧੪੦