ਪੰਨਾ:ਪ੍ਰੀਤਮ ਛੋਹ.pdf/149

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫਗਣ-
ਫਗਣ ਖੇਡਨ ਹੋਲੀਆਂ, ਜੋ ਰੰਗ ਸ਼ੌਹੁ ਰਤੀਆਂ।
ਛੜੀਆਂ ਰਹਿਣ ਪ੍ਰੇਮ ਬਿਨ,ਜੋਬਨ ਮਨ ਮਤੀਆਂ॥੧॥

ਫਗਣ ਰੁਤ ਬਸੰਤ ਦੀ, ਅੰਬਾਂ ਬੂਰ ਪਏ।
ਸੁੱਤਾ ਕਾਮ ਜਗਾਇਆ, ਬਨ ਰੁਖ ਰਸ ਭਏ॥੨॥

ਬਿਨ ਸ਼ੌਹੁ ਦੇ ਮੈਂ ਅਕੇਲੀ ਨੀ।
ਬਨ ਪੇਕੇ ਰਾਜ ਗਹੇਲੀ ਨੀ।
ਮੈਂ ਆਪ ਗਵਾਏ ਬੇਲੀ ਨੀ।
ਹੁਣ ਬੈਠੀ ਲੈ ਪਛਤਾਵਾਂ ਨੀ।
ਵੜ ਅੰਦਰ ਢੋਲਾ ਗਾਵਾਂ ਨੀ।
ਮੈਂ ਕੱਲੀ ਫਾਗ ਵੰਞਾਵਾਂ ਨੀ॥

ਹੁਣ ਅੰਦਰ ਬਹਿਣ ਨਾ ਭਾਵੇ ਨੀ।
ਜੀ ਕਾਹਲਾ ਕਾਹਲਾ ਆਵੇ ਨੀ।
ਕੁਝ ਪੀ ਮਿਲਣ ਨੂੰ ਚਾਹਵੇ ਨੀ।
ਜੀ ਧੁਖਦਾ ਉਠ ਬਹਾਵਾਂ ਨੀ।

ਕੁਝ ਲਗੀ ਤ੍ਰੇਹ ਬੁਝਾਵਾਂ ਨੀ।
ਘਰ ਆਵੇ ਸ਼ਾਮ ਬੁਝਾਵਾਂ ਨੀ॥

੧੪੨