ਪੰਨਾ:ਪ੍ਰੀਤਮ ਛੋਹ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤ੍ਰੀਮਤ-ਵੀਰਾ! ਠੀਕ, ਬਿਰਹਾਂ ਤੇ ਇਲਾਹੀ ਦਾਤ ਹੈ, ਤੇ ਇਸ ਰਚਨਾਂ ਦਾ ਖੇੜਾ ਇਸ ਬੱਚੇ ਦੇ ਹੱਸਣ ਵਾਂਗੂੰ ਅੰਦਰਲੀ ਤਾਰ ਛੇੜ ਦਿੰਦਾ ਹੈ। ਫੇਰ ਰੱਬੀ ਪ੍ਯਾਰ ਦੇ ਸਾਜ ਛਿੜ ਜਾਂਦੇ ਹਨ, ਤੇ ਪ੍ਰੇਮ-ਧੁਨੀ ਅੱਖਾਂ ਦੇ ਰਾਹ ਨਿਕਲ ਨਿਕਲ ਪ੍ਰੀਤਮ ਦੇ ਰਾਹ ਤੇ ਮੋਤੀਆਂ ਦਾ ਫ਼ਰਸ਼ ਵਿਛਾ ਦਿੰਦੀ ਹੈ। ਮੈਂ ਤੇਰਾ ਸ਼ੁਕਰ ਕਰਨੀ ਆਂ ਜਿਨ੍ਹੇ ਮੈਨੂੰ ਇਸ ਵਹਿਣ ਵਿਚੋਂ ਕਢਿਆ। ਹੁਣ ਜਾਨੀ ਆਂ, ਤੇਰਾ ਰੱਬ ਰਾਖਾ!

ਤ੍ਰੀਮਤ ਤਾਂ ਬਾਲ ਨੂੰ ਸੰਮ੍ਹਾਲ ਉਠ ਤੁਰ ਗਈ, ਅਤੇ ਮੈਨੂੰ ਕੋਈ ਜਾਦੂ ਫੇਰਕੇ ਓਥੇ ਹੀ ਬੁੱਤ ਬਣਾ ਛੱਡ ਗਈ। ਮੈਂ ਓਸਦੀ ਜਾ ਮੱਲੀ, ਤੇ ਲਗਾ ਸੋਚਨ ਸਾਰੇ ਕੌਤਕ ਨੂੰ। ਕਦੀ ਡਲ ਵਲ ਤੱਕਾਂ, ਕਦੀ ਪਹਾੜਾਂ ਦੇ ਜੋਬਨ ਵਲ! ਕਦੀ ਅਸਮਾਨ ਵਲ, ਕਦੀ ਜਲ ਛਿਪੀ ਬਨਾਸਪਤੀ ਵਲ। ਓਧਰ ਸ਼ਾਮ ਦਾ ਸਮਾਂ ਪਛਮ ਵਲ ਅਜਬ ਨਜ਼ਾਰਾ ਸੀ। ਇਲਾਹੀ ਗੁਲਾਲ ਨਾਲ ਲਾਲੀ ਦੇ ਭਾਂਬੜ ਮਚ ਰਹੇ ਸਨ, ਬੱਦਲਾਂ ਦੀਆਂ ਪਰੀਆਂ ਇਲਾਹੀ ਗੁਲਾਲ ਨਾਲ ਆਤਸ਼ੀ ਹੋਲੀ ਖੇਡਦੀਆਂ ਸਨ, ਤੇ ਨੱਚਦੀਆਂ ਟੱਪਦੀਆਂ ਅਪਨਾ ਜੋਬਨ ਡਲ ਦੇ ਸ਼ੀਸ਼ੇ ਵਿਚ ਤੱਕਣ ਆ ਜਾਂਦੀਆਂ ਸਨ। ਡਲ ਕੀ ਸੀ? ਇੰਦਰ ਪੁਰੀ ਦਾ ਨਾਚ ਘਰ! ਇਹ ਸਭ ਕੁਝ ਸੀ, ਪਰ ਮੇਰੇ ਅੰਦਰ ਇਕ ਖਿੱਚ, ਖਿੱਚ, ਭੁੱਖ,ਕਿਸੇ ਦੀ ਚਾਹ ਦੀਆਂ ਸਾਂਗਾਂ ਵਗ ਰਹੀਆਂ ਸਨ। ਰਤੀ ਅੱਖ ਲਗੀ, ਤਾਂ ਕੀ ਦੇਖਦਾ ਹਾਂ,ਕਿ ਸੁੰਦਰ ਪਰੀਆਂ ਅਨੇਕ ਰੰਗ ਬਰੰਗੀ ਪੁਸ਼ਾਕਾਂ ਵਿਚ ਸਜੀਆਂ ਇੰਦਰ ਦੇ ਧਨਖ ਵਾਂਗੂੰ ਅਕਾਸ਼ ਤੋਂ