ਪੰਨਾ:ਪ੍ਰੀਤਮ ਛੋਹ.pdf/150

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁਣ ਲੂੰ ਲੂੰ ਦੇ ਵਿਚ ਸ਼ੋਰ ਪਿਆ।
ਕੀ ਜੋਬਨ ਦੇ ਵਿਚ ਜੋਰ ਪਿਆ।
ਮਨ ਚੰਚਲ ਨੂੰ ਕੀ ਲੋੜ੍ਹ ਪਿਆ।
ਜਦ ਕਾਮ ਫੜੇ ਨਠ ਜਾਵਾਂ ਨੀ।

ਮੈਂ ਘੜੀ ਘੜੀ ਘਬਰਾਵਾਂ ਨੀ।
ਕਦ ਪਿਆਰਾ ਪ੍ਰੀਤਮ ਪਾਵਾਂ ਨੀ॥

ਲੈ ਫੜਕੇ ਅਖ ਤੇ ਹੀਆ ਨੀ।
ਕਦ ਵੇਖਾਂ ਮਿਲੇ ਆ ਪੀਆ ਨੀ।
ਕੀ ਪਾਇਆ ਪ੍ਰੇਮ ਕਜੀਆਂ ਨੀ।
ਖਿੜੀ ਬਸੰਤ ਸੁਹਾਵਾਂ ਨੀ।

ਹੁਣ ਕੀਕਨ ਫਾਗ ਮਨਾਵਾਂ ਨੀ।
ਕੀ, ਬਿਨ ਪੀ ਰੰਗ ਉਡਾਵਾਂ ਨੀ?
ਦੋਹਰਾ-
ਫਗਨ ਭਿਆ ਉਦਾਸ ਨੀ, ਹਰਦਮ ਉਭੇ ਸਾਹ।
ਨ ਕੁਝ ਮਨ ਨੂੰ ਭਾਂਵਦਾ, ਏਹੀ ਫਾਗ ਦੇ ਰਾਹ॥

੧੪੩