ਪੰਨਾ:ਪ੍ਰੀਤਮ ਛੋਹ.pdf/152

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਉਂ ਸਾਂਝ ਏ ਸ਼ਾਮਾਂ ਛਡ ਗਿਓਂ।
ਕਿਉਂ ਸਾਂਝਾਂ ਦਸਕੇ ਨਠ ਗਿਓਂ।
ਕੀ ਭੁਲ ਮੇਰੀ? ਛਡ ਗਿਓਂ।
ਨਾ ਕੁੱਝ ਭੁੱਲ ਦਸਾਵੇ ਨੀ।
ਇਹ ਕੀਕਣ ਸ਼ਹੁ ਵਸ ਆਵੇ ਨੀ।
ਜੇ ਭੁਲੀ ਭੁਲ ਬਖਸ਼ਾਵੇ ਨੀ॥

ਲੈ ਆਈ ਵਾਉ ਸਹੇਲੀ ਨੀ।
ਕੀ ਘਲਿਆ ਏਹ ਨੂੰ ਬੇਲੀ ਨੀ?
ਜੀ ਆਇਆਂ ਭੈਣ ਰਵੇਲੀ ਨੀ।
ਹੁਣ ਜਮ ਜਮ ਸਜਨ ਆਵੇ ਨੀ।
ਦਸ ਕਦ ਪ੍ਰੀਤਮ ਆਵੇ ਨੀ?
ਮੇਰੀ ਮਨ ਦੀ ਖਿਚ ਹਟਾਵੇ ਨੀ॥

ਲੈ ਬੋਲੀ ਵਾਉ ਵਧਾਈ ਨੀ।
ਔਹ ਆਉਂਦੇ ਮੋਹਰੇ ਆਈ ਨੀ।
ਹੁਣ ਬਣ ਠਣ ਪੀ ਰਿਝਾਈ ਨੀ।
ਤੇਰਾ ਪ੍ਰੀਤਮ ਸ਼ਾਮ ਲੈ ਆਵੇ ਨੀ।
ਤੈਂ ਭਾਗ ਵਡੇ ਰੰਗ ਲਾਵੇਂ ਨੀ।
ਤੇਰੀ ਪ੍ਰੀਤ ਅਨੀ ਖਿਚ ਲਿਆਵੇ ਨੀ॥

ਚੇਤ੍ਰ ਚਿਰੀਂ ਵਿਛੁੰਨਿਆ ਮਿਲਿਓਂ ਮਿਹਰ ਕਰਾ।
ਦਿਲ ਵਿਚ ਵਸਦਾ ਨਿਤ ਸੈਂ ਘਰ ਵਸਕੇ ਜੀ ਵਸਾ॥

੧੪੫