ਪੰਨਾ:ਪ੍ਰੀਤਮ ਛੋਹ.pdf/154

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸ਼ਾਮ-  ਪ੍ਰੀਤ ਸੋਹਨੀ ਖਿਚ ਲਿਆਈ ਨੀ।
ਵਾਹ ਸ਼ਕਲ ਤੇਰੀ ਮਨ ਭਾਈ ਨੀ।
ਤੂੰ ਪਰੀਓਂ ਦੂਣ ਸਵਾਈ ਨੀ।
ਆ ਕੋਲ ਮੈ ਜੀ ਪਰਚਾਵਾਂ ਨੀ।
ਨਿਸ ਕਾਲਾ ਦਿਹੁੰ ਚੜਾਵੀਂ ਤੂੰ।
ਵਾਹੁ ਗੋਰੀ ਨੂਰ ਵਿਖਾਵੀਂ ਤੂੰ॥
ਵੈਸਾਖ-
ਵੈਸਾਖ ਸੁਹਾਵਾ ਚੜ ਪਿਆ,ਮਨ ਤਨ ਦੇ ਵਿਚ ਚਾਇ।
ਮੈ ਗਲ ਪ੍ਰੀਤਮ ਮਿਲ ਗਈ, ਜੀ ਦੀ ਆਸ ਪੁਜਾਇ॥

ਮੈ ਚੜੇ ਵਸਾਖ ਵਸਾਈ ਨੀ।
ਜਦ ਪ੍ਰੀਤਮ ਦੇ ਮਨ ਭਾਈ ਨੀ।
ਚਲ ਸਈਓ ਦੇਉ ਵਧਾਈ ਨੀ।
ਮੈ ਸੁੰਦਰ ਸ਼ਾਮੇ ਭਾਵਾਂ ਨੀ।
ਸ਼ੌਹ ਵਾਰੀ ਘੋਲੀ ਜਾਂਵਾਂ ਨੀ।
ਰਜ ਪੀ ਨੂੰ ਸਾਈਂ ਹੰਢਾਵਾਂ ਨੀ॥

ਹੁਣ ਜਾਣ ਸਫਲ ਇਹ ਹੋਈ ਨੀ।
ਬਿਨ ਪੀ ਨ ਦਿਸੇ ਕੋਈ ਨੀ।
ਹੁਣ ਅਗ ਬਿਰਹੋਂ ਦੀ ਖੋਈ ਨੀ।
ਏਹ ਪਿਆਰਾ ਸ਼ਾਮ ਮਨਾਵਾਂ ਨੀ।
ਸ਼ੌਹ ਵਾਰੀ ਘੋਲੀ ਜਾਵਾਂ ਨੀ।
ਰਜ ਪੀ ਨੂੰ ਸਾਈਂ ਹੰਢਾਵਾਂ ਨੀ॥

੧੪੭