ਪੰਨਾ:ਪ੍ਰੀਤਮ ਛੋਹ.pdf/155

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਮੈ ਜੇ ਸੂਰਜ ਸਾਈਂ ਵੇ॥
ਰਬ ਹੋਰ ਨ ਦਿਹੁ ਚੜਾਈਂ ਵੇ।
ਹੁਣ ਪ੍ਰਿਥਵੀ ਚਾਲ ਠਰਾਈਂ ਵੇ।
ਸੌ ਜੁਗ ਜੁਗ ਰੈਣ ਭਰਾਵਾਂ ਨੀ।
ਸੌ਼ਹੁ ਵਾਰੀ ਘੋਲੀ ਜਾਵਾਂ ਨੀ।
ਰੱਜ ਪੀ ਨੂੰ ਸਾਈਂ ਹੰਡਾਵਾਂ ਨੀ॥

ਨ ਕੁਕੜ ਬਾਂਗ ਦਵਾਈਂ ਤੂੰ।
ਘੜਆਲੀ ਨ ਵਜਾਈਂ ਤੂੰ।
ਨੀ ਘੜੀਏ! ਚਾਲ ਠਰਾਈਂ ਤੂੰ।
ਮੈ ਪ੍ਰੇਮ ਝਲਕ ਪਲ ਪਾਵਾਂ ਨੀ।
ਸ਼ੌਹ ਵਾਰੀ ਘੋਲੀ ਜਾਵਾਂ ਨੀ।
ਰਜ ਪੀ ਨੂੰ ਸਾਈਂ ਹੰਡਾਵਾਂ ਨੀ।
ਜੇਠ-
ਗਿਆ ਵਿਸਾਖ ਸੁਹਾਵਣਾ ਜੇਠੇ ਜਨਮ ਲਿਆ।
ਬੀਤੀ ਰਾਤ ਪ੍ਰੇਮ ਦੀ ਸ਼ੌਹ ਚੜ੍ਹਦੇ ਤਿਬਕ ਪਿਆ।

ਏਹ ਚੜਦੇ ਜੇਠ ਮੈ ਤਾਈ ਨੀ॥
"ਹੁਣ ਜਾਨਾ", ਆਖੇ ਸਾਈਂ ਨੀ।
ਸੁਧ ਰੈਣ ਅਡੋਲ ਵਿਹਾਈ ਨੀ।
ਹੁਣ ਫੇਰ ਇਕੱਲ ਡਰਾਵੇ ਨੀ।
ਏਹ ਕੀਕਣ ਸ਼ੌਹ ਵਸ ਆਵੇ ਨੀ।
ਏਹ ਮੈਥੋਂ ਮੂਲ ਨ ਜਾਵੇ ਨੀ।

੧੪੮