ਪੰਨਾ:ਪ੍ਰੀਤਮ ਛੋਹ.pdf/156

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈ ਮਿਨਤਾਂ ਕਰ ਕਰ ਹਾਰੀ ਨੀ।
ਡਿਗ ਪੈਰੀਂ ਅਰਜ ਗੁਜਾਰੀ ਨੀ।
ਨਹੀਂ ਮੰਨਦਾ ਏਹ ਮੁਰਾਰੀ ਨੀ।
ਏਹ ਡਾਢਾ ਠਗ ਦਸਾਵੇ ਨੀ।
ਏਹ ਕੀਕਣ ਸ਼ੌਹ ਵਸ ਆਵੇ ਨੀ।
ਏਹ ਮੈਥੋਂ ਮੂਲ ਨ ਜਾਵੇ ਨੀ।

ਮੈਂ ਰੋਵਾਂ, ਉਹ ਹਸਾਵੇ ਨੀ।
ਮੀਂਹ ਵਸਦੇ ਬਿਜਲੀ ਢਾਵੇ ਨੀ।
ਖਿਚ ਸਾਂਗ ਬਿਰਹੋਂ ਦੀ ਲਾਵੇ ਨੀ।
ਹੁਣ ਚਾੜ੍ਹ ਅਰਸ਼ ਤੋਂ ਢਾਵੇ ਨੀ।
ਦਸ ਕੀਕਨ ਸ਼ੌਹੁ ਵਸ ਆਵੇ ਨੀ?
ਪ੍ਰੇਮ ਕਰੇ, ਸੋਈ ਪਾਵੇ ਨੀ॥

ਮੈਂ ਪੁਛਾਂ, ਕਾਹਨੂੰ ਨੱਸ ਚਲੇ।
ਓਹ ਆਖਨ, ਏਹੀ ਹਸ ਭਲੇ।
ਕਿਸੇ ਬੈ ਕਰਾਏ ਨਹੀਂ ਵਲੇ।
ਸਭ ਸਾਂਝੇ ਅਸੀ ਬੜਾਵੇ ਨੀ।
ਏਹ ਚੰਚਲ ਸ਼ੌਹੁ ਵਖਾਵੇ ਨੀ
ਗਲੀਂ ਗੱਲ ਮਿਲਾਵੇ ਨੀ॥

੧੪੯