ਪੰਨਾ:ਪ੍ਰੀਤਮ ਛੋਹ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਝੁੰਮਰ ਪਾਂਦੀਆਂ ਜ਼ਮੀਨ ਤੇ ਆਈਆਂ। ਕੰਵਲ ਫੁੱਲਾਂ ਦਿਆਂ ਪੱਤਿਆਂ ਤੇ ਛਣ ਛਣ ਨਾਚ ਕਰਦੀਆਂ ਹੈਨ। ਹੌਲੀ ਹੌਲੀ ਓਥੇ ਹੀ ਆਈਆਂ, ਜਿਥੇ ਮੈਂ ਨਿਮੋਝਾਣ ਬੈਠਾ ਸਾਂ। ਓਹਨਾਂ ਦੇ ਛਣਕਾਰ ਤੇ ਅਲਾਪ ਨੇ ਮੈਨੂੰ ਹੁਸ਼ਿਆਰ ਕੀਤਾ। ਉਹ ਮੇਰੇ ਵਲ ਤੱਕ ਹੱਸਣ। ਮਸ਼ਕਰੀਆਂ ਕਰਨ। ਕੋਈ ਹਿਮਾਂਚਲ ਦੀ ਪਰੀ, ਕੋਈ ਸੁੰਦਰ ਵਾਦੀਆ ਦੀ ਦੇਵੀ, ਕੋਈ ਫੁੱਲਾਂ ਦੀ ਹੂਰ, ਤੇ ਕੋਈ ਪ੍ਰਭਾਤ ਦਾ ਨੂਰ! ਜਦ ਮੈਂ ਇਨ੍ਹਾਂ ਨੂੰ ਆਪਣੇ ਵੱਲ ਝੁਕਿਆ ਵੇਖਿਆ ਤਾਂ ਉਨ੍ਹਾਂ ਦੀ ਸਰਦਾਰਨੀ ਅਗੇ ਹਥ ਜੋੜ ਬੇਨਤੀ ਕੀਤੀ, ਤੇ ਪੁਛਿਆ:
"ਹੇ ਰੱਬੀ ਖੁਸ਼ੀ ਤੇ ਅਨੰਦ ਦੀ ਮਾਲਕ! ਮੈਨੂੰ ਦੱਸ ਕਿ ਕਾਵਯ ਕੀ ਹੈ?"
ਉਹ ਸੁਣਕੇ ਹੱਸੀ, ਤੇ ਆਖਿਓਸੂ:-ਓਹ ਮੂਰਖਾ! ਤੂੰ ਵੇਖਦਾ ਕੀ ਰਿਹਾ? ਸੁਣਦਾ ਕੀ ਹੈਂ? ਤੈਨੂੰ ਅਜੇ ਕਾਵਯ ਦਾ ਪਤਾ ਨਹੀਂ ਲਗਾ? ਸਭ ਥਾਂ ਕਾਵਯ ਹੀ ਕਾਵਯ ਵੱਸ ਰਹਾ ਹੈ। ਵੇਖ!
ਮੈਂ-ਜੀ ਮੈਨੂੰ ਤੇ ਕੁਝ ਸਮਝ ਨਹੀਂ ਔਂਦੀ, ਅਚਰਜ ਕੌਤਕ ਏ। ਤੁਸੀ ਹੀ ਇਸ ਮੂੜ੍ਹ ਦੀ ਅਕਲ ਤੋਂ ਪੜਦੇ ਲਾਹਵੋ, ਤੇ ਸਮਝਾਵੋ।
ਪਰੀ-ਮੂਰਖਾ! ਕਾਵਯ ਦੱਸਣ ਵਿਚ ਨਹੀਂ ਔਂਦਾ। ਇਹ ਕੇਵਲ ਲਿਖਣ ਵਿਚ ਹੀ ਹੈ। ਇਹ ਬਾਹਰ ਨਹੀਂ, ਅੰਦਰ ਹੈ। ਜਦ ਤੇਰੀ ਅੰਦਰਲੀ ਤਾਕਤ ਇਸ ਰਚਨਾ ਵਿਚ, ਰੱਬੀ ਚਮਤਕਾਰ, ਪ੍ਰੇਮ ਤੇ ਖੇੜੇ ਨੂੰ ਲਖ ਲਵੇਗੀ, ਤੇ ਪ੍ਰੇਮ