ਪੰਨਾ:ਪ੍ਰੀਤਮ ਛੋਹ.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

ਮੁਖ ਬੰਧ


"ਪ੍ਰੀਤਮ ਛੋਹ" ਇੱਕ ਪ੍ਰੇਮ ਤ੍ਰੰਗਾਂ ਦਾ ਸਾਗਰ ਹੈ। ਲੋਂ ਪ੍ਰੇਮ ਦੇ ਨਾਂ ਤੋਂ ਅੱਜ ਕੱਲ ਦੇ ਦੰਭੀ ਰੀਫਾਰਮਰ ਤੇ ਲਿਟ੍ਰੇਚਰ ਕਦੇ ਕੜੇ ਪਾਰਖੂ ਐਂਝ ਤ੍ਰੱਠਦੇ ਨੇ,ਜੀਕਨ ਗੁਲੇਲ ਕੋਲੋਂ ਕਾਂ। ਮ ਜੀ ਖਵਰੇ ਉਹ ਸੱਚੇ ਈ ਹੋਸਨ, ਪ੍ਰੇਮੀ ਨੂੰ ਕੀ ਪਤਾ ਕਿ ਉਹ ਕਿੱਥੇ ਜਾਂਦਾ ਏ, ਸੱਚੇ ਸੁਰਗ ਵਿੱਚ ਜਾਂ ਭਾਈਚਾਰਕ ਕ ਰਸਾਤਲ ਵਿੱਚ? ਓਹ ਤਾਂ ਜੀਉਂਦਾ ਪਿੰਡ ਵੇਚ ਚੁੱਕਾ ਮ ਦੀ ਹੱਟੀ। ਹਾਂ ਕਾਮ ਮੰਦਾ, ਕਿਉਂਕਿ ਇਸ ਦੀ ਹੋਂਦ ਤੱਕ ਖਾਹਸ਼ ਦੀ ਹੱਦ ਭਰ ਦਿੰਦੀ ਹੈ। ਅਰ ਉਸ ਦੇ ਮੁੱਕਣ, ਓਹ ਆਨੰਦ ਜਿਸ ਦੀ ਚਾਹ ਉਸ ਖਾਹਸ਼ ਦੀ ਕਾਰਨ ਹੁੰਦੀ ਹੈ, ਇੱਕ ਜਲ ਦੀ ਲੀਕ ਵਾਂਗ ਮਿਟ ਜਾਂਦਾ ਹੈ। ਪ੍ਰੇਮ ਸਾਗਰ, ਸ਼ਯਾਮ ਸੁਹੱਪਨ ਤੇ ਇਲਾਹੀ ਬੰਸਰੀ ਦੀ ਸੁਰੀਲੀ ਗੂੰਜ ਭਾਵੇਂ ਮਣਤਾਰੂ ਜਿੰਦੜੀ ਦੇ ਵਿੱਚ ਤਾਰੀਆਂ ਲੈਣ ਦਾ ਜੋਸ਼ ਪੈਦਾ ਕਰ ਦੇਵੇ, ਪਰ ਸਾਗਰ ਦੀ ਡੂੰਘਾਈ ਤੇ ਛੱਲਾਂ ਦੇ ਨਾਲ ਹੀ ਖਿੱਚੇ ਜਾਣ ਦਾ ਡਰ, ਪਾਣੀ ਵਿੱਚ ਪੈਰ ਪਾਉਣ ਦਾ ਹੀਆ ਨਹੀਂ ਫੜਨ ਦਿੰਦਾ। ਐਪਰ ਪ੍ਰੀਤਮ ਦੀ ਦੀ ਛੋਹ ਓਹ ਇਲਾਹੀ ਦਾਤ ਹੈ ਕਿ ਪ੍ਰੇਮੀ ਛੋਂਹਦਾ ਈ ਪਾਰਸ ਛੋਹੇ ਲੋਹੇ ਵਾਂਗੂੰ ਸੋਨਾ ਹੀ ਸੋਨਾ ਹੋ ਜਾਂਦਾ ਹੈ॥
ਪ੍ਰੇਮ ਤੇ ਕੁੱਲ ਜਗਤ ਦਾ ਅਧਾਰ ਹੈ, ਇਹ ਇੱਕ ਖਿੱਚ ਹੈ ਜੇਹੜੀ ਪਿਆਰੇ ਵੱਲ ਖਿੱਚਦੀ ਹੈ। ਬਿਰਹਾਂ ਇੱਕ ਲਾਟ ਹੈ ਜੇਹੜੀ ਜਿਉਂ ਜਿਉਂ ਤੇਜ਼ੀ ਨਾਲ ਬਲਦੀ ਹੈ ਤਿਉਂ ਤਿਉਂ ਅਡੋਲ ਹੁੰਦੀ ਜਾਂਦੀ ਹੈ। ਜਿੰਨੀ ਤੇਜ਼ ਬਿਰਹਾਂ।