ਪੰਨਾ:ਪ੍ਰੀਤਮ ਛੋਹ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜ਼ਮੀਨ ਦਾ ਪਿੰਡਾ
ਖਰਵਾ ਕਿਉਂ ?

ਜਦੋਂ ਵਿਛੜੀ ਸੈਂ ਸੂਰਜ ਤੋਂ,
ਤੂੰ ਕੋਮਲ ਸੈਂ ਤੂੰ ਨੂਰਾਨੀ।
ਬਦਨ ਚਿਟਾ ਤੇ ਨਾਜ਼ਕ ਸੀ,
ਕਲੀ ਵੀ ਵੇਖ ਸ਼ਰਮਾਨੀ।
ਡਲਕਦੀ ਵਾਂਗ ਹੰਝੂ ਦੇ,
ਤਪਸ਼ ਅੰਦਰ ਸੀ ਬਿਰਹਾਂ ਦੀ।
ਖਾਧਾ ਜੋਸ਼, ਫੁਟ ਨਿਕਲੀ,
ਲਭੇ ਮਹਿਰਮ ਨੂੰ, ਭੜਕਾਨੀ॥

੨੧