ਪੰਨਾ:ਪ੍ਰੀਤਮ ਛੋਹ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਰਿਆ:-

ਪਾਣੀ ਆਖਿਆ ਸੁਣੀ ਤੂੰ ਬਾਤ ਸਜਨ,
ਕਰੀਂ ਮੂਲ ਨ ਏਡੜਾ ਮਾਨ ਮੀਤਾ।
ਤੂੰ ਵੀ ਸਦਾ ਨ ਗਡਿਆ ਰਹਿਵਨਾ ਹੈ,
ਅੰਤ ਟੁਟਸੈਂ ਹੋ ਪਸ਼ੇਮਾਨ ਮੀਤਾ।
ਏਸ ਜਗ ਦੇ ਵਿਚ ਨ ਰਹੇ ਕਾਇਮ,
ਸੂਰਜ ਚੰਦ ਤਾਰੇ ਆਸਮਾਨ ਮੀਤਾ।
ਰਤੀ ਸੋਚ ਤੇ ਕਰੀਂ ਵਿਚਾਰ ਕਿਥੋਂ,
ਆਇਆ ਰਗੜਦਾ ਏਸ ਅਸਥਾਨ ਮੀਤਾ॥੩॥
ਕੇਹੜੇ ਤੂੰ ਪਹਾੜ ਦਾ ਸੁਤ ਹੈ ਸੀ,
ਓਥੋਂ ਕੇਹੜੇ ਬਲਵਾਨ ਨੇ ਪਟਿਆ ਸੀ?
ਕੀਕਰ ਸਿਖਰ ਤੋਂ ਡਿਗ ਹਿਠਾਂ ਆਇਆ,
ਵਿਚ ਸ਼ੌਹੁ ਦੇ ਫਿਰ ਕਿਨ ਸਟਿਆ ਸੀ?
ਝਖਾਂ ਮਾਰਦਾ ਫੇਰ ਭਨਾ ਪਾਸੇ,
ਬੰਦ ਬੰਦ ਤੇਰਾ ਕਿਨ ਕਟਿਆ ਸੀ?
ਤੇਰਾ ਜ਼ੋਰ ਸਾਰਾ ਅਸਾਂ ਦੇਖ ਲੀਤਾ,
ਛਜੀਂ ਪਾਕੇ ਤੁਸਾਂ ਨੂੰ ਛਟਿਆ ਸੀ॥੪॥

੨੫